ਇਸ ਹਸੀਨਾ ‘ਤੇ ਲੱਗੇ ਸਨ 50 ਹਜ਼ਾਰ ਲੋਕਾਂ ਦੀ ਮੌਤ ਦੇ ਦੋਸ਼, ਦਿਲ ‘ਚ ਨਹੀਂ ਸੀ ਮੌਤ ਦਾ ਖ਼ੌਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਹਸੀਨਾ ‘ਤੇ ਲੱਗੇ ਸਨ 50 ਹਜ਼ਾਰ ਲੋਕਾਂ ਦੀ ਮੌਤ ਦੇ ਦੋਸ਼, ਦਿਲ ‘ਚ ਨਹੀਂ ਸੀ ਮੌਤ ਦਾ ਖ਼ੌਫ਼

ਇਸ ਹਸੀਨਾ ‘ਤੇ ਲੱਗੇ ਸਨ 50 ਹਜ਼ਾਰ ਲੋਕਾਂ ਦੀ ਮੌਤ ਦੇ ਦੋਸ਼, ਦਿਲ ‘ਚ ਨਹੀਂ ਸੀ ਮੌਤ ਦਾ ਖ਼ੌਫ਼

 

ਮਾਰਗਰੇਟ ਗੀਤੋਰਇਦਾ ਜੇਲੇ ਜਾਸੂਸੀ ਦੀ ਦੁਨੀਆ ਦਾ ਸਭ ਤੋ ਮਸ਼ਹੂਰ ਨਾਮ ਹੈ। ਅੱਜ ਦੇ ਹੀ ਦਿਨ ਯਾਨੀ 15 ਅਕਤੂਬਰ 1917 ਨੂੰ ਜੇਲੇ ਨੂੰ ਫਾਇਰਿੰਗ ਸਕੱਡ ਦੇ ਸਾਹਮਣੇ ਖੜ੍ਹਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਜੇਲੇ ਨੂੰ ਮਾਤਾ ਹਾਰੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਕਰੀਬ ਪੰਜਾਹ ਹਜ਼ਾਰ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ‘ਤੇ ਜਰਮਨੀ ਦੇ ਲਈ ਜਾਸੂਸੀ ਕਰਨ ਦਾ ਵੀ ਦੋਸ਼ ਸੀ। ਮਾਤਾ ਹਾਰੀ ਦੇ ਕਈ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸਬੰਧਤ ਸਨ।

 

ਜੇਲੇ ਜਾਂ ਮਾਤਾ ਹਾਰੀ ਇੱਕ ਬਿਹਤਰੀਨ ਡਾਂਸਰ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਉਹ ਪੈਰਿਸ ਵਿਚ ਇੱਕ ਡਾਂਸਰ ਅਤੇ ਸਟ੍ਰਿਪਰ ਦੇ ਰੂਪ ਵਿਚ ਮਸ਼ਹੂਰ ਸੀ। ਉਨ੍ਹਾਂ ਦੇ ਡਾਂਸ ਨੂੰ ਦੇਖਣ ਲਈ ਰਾਜਨੀਤਕ ਅਤੇ ਫ਼ੌਜ ਦੇ ਨਾਮੀ ਲੋਕ ਆਇਆ ਕਰਦੇ ਸਨ। ਇਹ ਉਹ ਦੌਰ ਸੀ ਜਦੋਂ ਮਾਤਾ ਹਾਰੀ ਨੇ ਇੱਕ ਦੇਸ਼ ਦੀ ਸੀਕ੍ਰੇਟ ਇੰਫੋਰਮੇਸ਼ਨ ਨੂੰ ਇੱਧਰ ਉੱਧਰ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਆਪਣੀਆਂ ਅਦਾਵਾਂ ਦੇ ਜ਼ਰੀਏ ਉਸ ਦੇ ਲਈ ਇਹ ਕੰਮ ਹੌਲੀ-ਹੌਲੀ ਆਸਾਨ ਹੁੰਦਾ ਚਲਿਆ ਗਿਆ। ਜਰਮਨ ਦੇ ਪ੍ਰਿੰਸ ਸਮੇਤ ਕਈ ਪ੍ਰਭਾਵਸ਼ਾਲੀ ਲੋਕਾਂ ਦੇ ਨਾਲ ਮਾਤਾ ਹਾਰੀ ਦੇ ਸਬੰਧ ਸਨ।

 

ਮਾਤਾ ਹਾਰੀ ਦਾ ਵਿਆਹ ਇੰਡੋਨੇਸ਼ੀਆ ਵਿਚ ਤਾਇਨਾਤ ਨੀਦਰਲੈਂਡ ਦੀ ਸ਼ਾਹੀ ਫ਼ੌਜ ਦੇ ਇੱਕ ਅਧਿਕਾਰੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਕੁਝ ਸਮਾਂ ਜਾਵਾ ਵਿਚ ਬਿਤਾਇਆ। ਇੱਥੇ ਉਹ ਇੱਕ ਡਾਂਸ ਕੰਪਨੀ ਵਿਚ ਸ਼ਾਮਲ ਹੋ ਗਈ ਅਤੇ ਆਪਣਾ ਇੱਕ ਨਵਾਂ ਨਾਂਅ ਰੱਖਿਆ ਮਾਤਾ ਹਾਰੀ। 1907 ਵਿਚ ਹਾਰੀ ਨੇ ਨੀਦਰਲੈਂ ਪਰਤਣ ਤੋਂ ਬਾਅਦ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਪੇਸ਼ੇਵਰ ਡਾਂਸਰ ਦੇ ਰੂਪ ਵਿਚ ਪੈਰਿਸ ਚਲੀ ਗਈ।

 

ਇੱਥੇ ਉਸ ਦੀਆਂ ਨਸ਼ੀਲੀਆਂ ਅਦਾਵਾ ਦੇ ਕਿੱਸੇ ਹਰ ਕਿਸੇ ਦੀ ਜ਼ੁਬਾਨ ‘ਤੇ ਸਨ। ਇਸੇ ਦੌਰਾਨ ਫਰਾਂਸ ਦੀ ਸਰਕਾਰ ਨੇ ਮਾਤਾ ਹਾਰੀ ਨੂੰ ਪੈਸਿਆਂ ਦੇ ਬਦਲੇ ਜਾਸੂਸੀ ਕਰਨ ਦੇ ਲਈ ਰਾਜ਼ੀ ਕੀਤਾ ਸੀ। ਪਹਿਲੇ ਵਿਸ਼ਵ ਯੁੱਧ ਵਿਚ ਹਾਰੀ ਦੇ ਜ਼ਰੀਏ ਫਰਾਂਸ ਨੇ ਜਰਮਨੀ ਦੀ ਕਈ ਸੀਕ੍ਰੇਟ ਇੰਫੋਰਮੇਸ਼ਨ ਨੂੰ ਹਾਸਲ ਕੀਤਾ ਸੀ। ਇੱਥੋਂ ਹੀ ਹਾਰੀ ਦੀ ਪੈਸੇ ਦੀ ਭੁੱਖ ਇਸ ਕਦਰ ਵਧ ਗਈ ਤਾਂ ਉਸ ਨੇ ਜਾਸੂਸੀ ਦੇ ਪੇਸ਼ੇ ਵਿਚ ਡਬਲ ਸਟੈਂਡਰਡ ਦਾ ਗੇਮ ਸ਼ੁਰੂ ਕਰ ਦਿੱਤਾ।

 

ਇੱਕ ਪਾਸੇ ਜਿੱਥੇ ਉਹ ਫਰਾਂਸ ਦੀ ਖ਼ਬਰ ਜਰਮਨੀ ਨੂੰ ਦਿੰਦੀ ਸੀ। ਇਸ ਦੀ ਜਾਣਕਾਰੀ ਬਾਅਦ ਵਿਚ ਫਰਾਂਸ ਦੇ ਸੀਕ੍ਰੇਟ ਡਿਪਾਰਟਮੈਂਟ ਨੂੰ ਲੱਗ ਗਈ। ਸੰਨ 1917 ਵਿਚ ਫਰਾਂਸ ਵਿਚ ਮਾਤਾ ਹਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਥੇ ਉਸ ਦਾ ਕੋਈ ਝੂਠ ਨਹੀਂ ਚੱਲ ਸਕਿਆ। ਫਰਾਂਸੀਸੀ ਫ਼ੌਜ ਨੇ ਉਸ ਦੇ ਖਿ਼ਲਾਫ਼ ਜੋ ਸਬੂਤ ਪੇਸ਼ ਕੀਤੇ, ਉਸ ਵਿਚ ਸਪੇਨ ਦੀ ਰਾਜਧਾਨੀ ਮੈਡ੍ਰਿਡ ਤੋਂ ਜਰਮਨੀ ਦੀ ਰਾਜਧਾਨੀ ਬਰਲਿਨ ਭੇਜੇ ਜਾ ਰਹੇ ਕੁਝ ਸੀਕ੍ਰੇਟਸ ਵੀ ਸਨ।

 

ਹਾਰੀ ਨੂੰ 50 ਹਜ਼ਾਰ ਲੋਕਾਂ ਦੀ ਮੌਤ ਦਾ ਜ਼ਿੰਮਵਾਰ ਠਹਿਰਾਇਆ ਗਿਆ ਅਤੇ 15 ਅਕਤੂਬਰ 1917 ਵਿਚ ਉਸ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੀ ਸਜ਼ਾ ਦਿੱਤੀ ਗਈ। ਉਸ ਸਮੇਂ ਉਹ 41 ਸਾਲ ਦੀ ਸੀ। ਉਸ ‘ਤੇ ਡਬਲ ਏਜੰਟ ਹੋਣ ਦਾ ਦੋਸ਼ ਲਗਾਇਆ ਗਿਆ।

 

ਉਸ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਜਦੋਂ ਫਾਇਰਿੰਗ ਸਕੱਡ ਦੇ ਸਾਹਮਣੇ ਹਾਰੀ ਨੂੰ ਖੜ੍ਹਾ ਕੀਤਾ ਗਿਆ ਤਾਂ ਉਸ ਨੂੰ ਅੱਖਾਂ ਬੰਦ ਕਰਨ ਲਈ ਕਿਹਾ ਗਿਆ ਪਰ ਉਸ ਨੇ ਅਜਿਹਾ ਕਰਨ ਤੋਂ ਸਿਰਫ਼ ਇਨਕਾਰ ਹੀ ਨਹੀਂ ਕੀਤਾ ਬਲਕਿ ਉਸ ਨੇ ਆਪਣੇ ਸਾਹਮਣੇ ਗੋਲੀਆਂ ਚਲਾਉਣ ਵਾਸਤੇ ਬੰਦੂਕਾਂ ਤਾਣੀ ਖੜ੍ਹੇ ਜਵਾਨਾਂ ਨੂੰ ਫਲਾਈਂਗ ਕਿੱਸ ਵੀ ਦਿੱਤਾ।