ਇਸ ਕਰਮਚਾਰੀ ਨੂੰ ਓਵਰਟਾਈਮ ਕੰਮ ਕਰਨਾ ਪੈ ਗਿਆ ਭਾਰੀ, ਗਵਾਉਣੀ ਪੈ ਗਈ ਨੌਕਰੀ

ਖ਼ਬਰਾਂ, ਕੌਮਾਂਤਰੀ

ਬਾਰਸੀਲੋਨਾ: ਹਰ ਦਫਤਰ ਨੂੰ ਅਜਿਹੇ ਲੋਕਾਂ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਜੋ ਦਿਨ-ਰਾਤ ਉਨ੍ਹਾਂ ਲਈ ਕੰਮ ਕਰਨ ਅਤੇ ਹਰ ਕਰਮਚਾਰੀ ਜ਼ਿਆਦਾ ਕੰਮ ਕਰ ਕੇ ਬੌਸ ਦੀਆਂ ਨਜ਼ਰਾਂ ਵਿਚ ਆਉਣਾ ਚਾਹੁੰਦਾ ਹੈ ਪਰ ਹਰ ਵਾਰ ਅਜਿਹਾ ਨਹੀਂ ਹੁੰਦਾ। ਹਾਲ ਹੀ ਵਿਚ ਇਕ ਸ਼ਖਸ ਨੂੰ ਸਿਰਫ ਇਸ ਲਈ ਨੌਕਰੀ ਗਵਾਉਣੀ ਪੈ ਗਈ ਕਿਉਂਕਿ ਉਹ ਜ਼ਿਆਦਾ ਕੰਮ ਕਰਦਾ ਸੀ।

'ਇੰਪਲਾਈ ਆਫ ਦ ਮੰਥ' ਬਨਣ ਦਾ ਸੁੱਪਣਾ ਟੁੱਟਿਆ

ਸਪੇਨ ਦੇ ਬਾਰਸੀਲੋਨਾ ਵਿਚ ਇਕ ਸ਼ਖਸ ਨੂੰ ਉਸ ਦੇ ਬੌਸ ਨੇ ਸਿਰਫ ਇਸ ਲਈ ਨੌਕਰੀ ਤੋਂ ਕੱਢ ਦਿੱਤਾ, ਕਿਉਂਕਿ ਉਹ ਰੋਜ਼ ਬਹੁਤ ਜ਼ਿਆਦਾ ਕੰਮ ਕਰਦਾ ਸੀ। ਜੀਨ ਪੀ ਨਾਮ ਦਾ ਇਹ ਸ਼ਖਸ ਇਕ ਸੁਪਰਮਾਰਕਿਟ ਵਿਚ ਕੰਮ ਕਰਦਾ ਸੀ। ਉਹ ਰੋਜ ਕੰਮ 'ਤੇ ਸਮੇਂ ਤੋਂ ਪਹਿਲਾਂ ਹੀ ਕੰਮ 'ਤੇ ਪਹੁੰਚ ਜਾਂਦਾ ਸੀ ਅਤੇ ਵਰਕਿੰਗ ਆਵਰਸ ਖਤਮ ਹੋਣ ਦੇ ਬਾਅਦ ਵੀ ਕਈ ਘੰਟਿਆਂ ਤੱਕ ਕੰਮ ਕਰਦਾ ਸੀ। ਇੰਪਲਾਈ ਆਫ ਦ ਮੰਥ ਬਨਣ ਦਾ ਸੁੱਪਣਾ ਦੇਖ ਰਹੇ ਇਸ ਸ਼ਖਸ ਨੂੰ ਕਿੱਥੇ ਪਤਾ ਸੀ ਕਿ ਇਸ ਕਾਰਨ ਇਸ ਦੀ ਨੌਕਰੀ ਹੀ ਚਲੀ ਜਾਵੇਗੀ।

ਜੀਨ ਪੀ ਨੇ ਕੀਤਾ ਕੰਪਨੀ ਦੇ ਨਿਯਮਾਂ ਦਾ ਉਲੰਘਣ

ਜੀਨ ਪੀ ਨੂੰ ਉਸ ਦੇ ਬੌਸ ਨੇ ਇਸ ਲਈ ਕੱਢ ਦਿੱਤਾ ਕਿਉਂਕਿ ਜ਼ਿਆਦਾ ਕੰਮ ਕਰਨਾ ਕੰਪਨੀ ਦੇ ਨਿਯਮਾਂ ਦਾ ਉਲੰਘਣ ਸੀ। ਕੰਪਨੀ ਦੇ ਮੁਤਾਬਕ ਓਵਰਟਾਈਮ ਕੰਮ ਕਰਨਾ ਅਤੇ ਇਕੱਲੇ ਸਟੋਰ ਵਿਚ ਰਹਿਣਾ ਕੰਪਨੀ ਦੇ ਨਿਯਮਾਂ ਵਿਰੁੱਧ ਹੈ। ਇਸ ਲਈ ਉਸ ਨੂੰ ਕੱਢ ਦਿੱਤਾ ਗਿਆ। ਹੁਣ ਜੀਨ ਪੀ ਕੰਪਨੀ ਉੱਤੇ ਮੁਕੱਦਮਾ ਦਰਜ ਕਰਾਉਣ ਦੀ ਤਿਆਰੀ ਵਿਚ ਹੈ। 

ਕੰਪਨੀ ਵਿਰੁੱਧ ਕਰੇਗਾ ਕੇਸ

ਜੀਨ ਪੀ ਇਸ ਕੰਪਨੀ ਵਿਚ 12 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ। ਉਸ ਦੇ ਵਕੀਲ ਮੁਤਾਬਕ ਉਸ ਨੂੰ ਉਸ ਦੇ ਬੌਸ ਨੇ ਕਦੇ ਨਹੀਂ ਦੱਸਿਆ ਕਿ ਸਟੋਰ ਵਿਚ ਜਲਦੀ ਨਹੀਂ ਆ ਸੱਕਦੇ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਜ਼ਿਆਦਾ ਕੰਮ ਕਰਨ ਨਾਲ ਅਖੀਰ ਵਿਚ ਕੰਪਨੀ ਨੂੰ ਹੀ ਫਾਇਦਾ ਹੋਇਆ। ਫਿਰ ਵੀ ਜੀਨ ਪੀ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ।