ਵਾਸ਼ਿੰਗਟਨ: ਅਮਰੀਕਾ ਇਸ ਸਾਲ ਦੁਨੀਆ 'ਚ ਤੇਲ ਦਾ ਬਾਦਸ਼ਾਹ ਬਣ ਸਕਦਾ ਹੈ। ਅਮਰੀਕਾ 'ਚ ਕੱਚੇ ਤਾਲ ਦੇ ਉਤਪਾਦਨ 'ਚ 10 ਫੀਸਦੀ ਦਾ ਵਾਧੇ ਦੇ ਨਾਲ ਰੋਜ਼ਾਨਾ ਕਰੀਬ 110 ਲੱਖ ਬੈਰਲ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਤੇਲ ਉਤਪਾਦਾਂ ਦੇ ਮਾਮਲੇ 'ਚ ਅਮਰੀਕਾ ਪਹਿਲੇ ਨੰਬਰ 'ਤੇ ਪਹੁੰਚ ਸਕਦਾ ਹੈ। ਅਮਰੀਕਾ 'ਚ 1975 ਤੋਂ ਤੇਲ ਦੇ ਮਾਮਲੇ 'ਚ ਗਲੋਬਲ ਲੀਡਰ ਨਹੀਂ ਰਿਹਾ ਹੈ ਅਤੇ ਨਾ ਹੀ ਇਹ ਰੂਸ ਅਤੇ ਸਾਊਦੀ ਅਰਬ ਤੋਂ ਵੀ ਅੱਗੇ ਨਹੀਂ ਰਿਹਾ ਹੈ। ਇਕ ਰਿਪੋਰਟ ਮੁਤਾਬਕ ਰਿਸਰਚ ਕੰਪਨੀ ਰਾਇਸਟੈਡ ਐਨਰਜੀ ਨੇ ਆਪਣੀ ਇਕ ਰਿਪੋਰਟ ਦੇ ਜ਼ਰੀਏ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ 'ਚ ਸ਼ੇਲ ਤੋਂ ਤੇਲ ਦਾ ਉਤਪਾਦਨ ਵਧ ਰਿਹਾ ਹੈ, ਜਿਸ ਨਾਲ ਇਹ ਕੱਚੇ ਤੇਲ ਦੇ ਉਤਪਾਦਨ ਦੇ ਮਾਮਲੇ 'ਚ ਰੂਸ ਅਤੇ ਸਾਊਦੀ ਅਰਬ ਨੂੰ ਪਿੱਛੇ ਛੱਡ ਸਕਦਾ ਹੈ।