ਰੋਮ : ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਰਹੱਸਮਈ ਪ੍ਰਸਥਿਤੀਆਂ 'ਚ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਸ਼ਨੀਵਾਰ-ਐਤਵਾਰ ਦੀ ਰਾਤ ਉਨ੍ਹਾਂ ਦੇ ਹੋਟਲ ਦੇ ਕਮਰੇ 'ਚ ਮਿਲੀ। ਇਹ ਜਾਣਕਾਰੀ ਫਿਓਰੋਟੀਨਾ ਵਲੋਂ ਦਿੱਤੀ ਗਈ। ਦੱਸ ਦਈਏ ਕਿ ਡੇਵਿਡ ਇਸੇ ਹੀ ਕਲੱਬ ਵਲੋਂ ਖੇਡਿਆ ਕਰਦੇ ਸਨ। ਜਾਣਕਾਰੀ ਮੁਤਾਬਕ ਡੇਵਿਡ ਦੀ ਮੌਤ ਦੀ ਸੂਚਨਾ ਦੇ ਬਾਅਦ ਤੋਂ ਫਿਓਰੋਟੀਨਾ ਕਲੱਬ 'ਚ ਸੋਗ ਦੀ ਲਹਿਰ ਹੈ।