ਵਿਦੇਸ਼ ਜਾ ਕੇ ਰੋਜ਼ਗਾਰ ਕਰਨ ਦੇ ਚਾਹਵਾਨਾਂ ਲਈ ਇਟਲੀ ਦੀ ਸਰਕਾਰ ਵੱਲੋਂ ਇੱਕ ਚੰਗੀ ਖ਼ਬਰ ਆਈ ਹੈ। ਇਟਲੀ ਦੀ ਸਰਕਾਰ ਨੇ ਸਾਲ 2018 ਲਈ ਦੇਕਰੇਤੋ ਫਲੂਸੀ ਕੋਟਾ ਜਾਰੀ ਕਰ ਦਿੱਤਾ ਹੈ। ਇਹ ਅਜਿਹਾ ਕੋਟਾ ਹੁੰਦਾ ਹੈ, ਜਿਸ ਤਹਿਤ ਜੋ ਗੈਰ ਯੂਰਪੀ ਨਾਗਰਿਕਾਂ ਲਈ ਹੁੰਦਾ ਹੈ।
ਇਸਦੇ ਤਹਿਤ ਗੈਰ ਯੂਰਪੀ ਦੇਸਾਂ ਦੇ ਨਾਗਰਿਕ ਇਟਲੀ ਵਿੱਚ ਜਾ ਕੇ ਕੰਮ ਕਰ ਸਕਦੇ ਹਨ। ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਗਈ। ਇਸਦੇ ਜ਼ਰੀਏ ਗੈਰ ਯੂਰਪੀ ਨਾਗਰਿਕ ਇਟਲੀ ਅੰਦਰ ਕੰਮਕਾਜ ਕਰ ਸਕਣਗੇ।
ਮੀਡੀਆ ਰਿਪੋਰਟਾਂ ਮੁਤਾਬਿਕ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ 30,850 ਵਿਅਕਤੀਆਂ ਦਾ ਕੋਟਾ ਗਜ਼ਟ ਵਿੱਚ ਦਰਜ ਕੀਤਾ ਜਾਵੇਗਾ। ਇਹ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਉਥੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਜਾਣ ਦਾ ਰਾਹ ਪੱਧਰਾ ਹੋ ਜਾਵੇਗਾ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ। ਇਹ ਪ੍ਰਕਿਰਿਆ ਪੂਰੀ ਹੋਣ ਉਪਰੰਤ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਜਾਵੇਗੀ। ਇਸਦੇ ਨਾਲ ਹੀ ਕੰਮ ਕਰਨ ਵਾਲਿਆਂ ਲਈ ਜ਼ਰੂਰੀ ਸ਼ਰਤਾਂ ਵੀ ਨਿਰਧਾਰਿਤ ਕੀਤੀਆਂ ਜਾਣਗੀਆ।