ਇਥੇ ਸਰਕਾਰ ਸੋਣ ਲਈ ਦੇ ਰਹੀ ਹੈ 22 ਕਰੋੜ ਰੁਪਏ…

ਖ਼ਬਰਾਂ, ਕੌਮਾਂਤਰੀ

ਇਥੇ ਲੋਕਾਂ ਤੋਂ ਇਨਾਂ ਜਿਆਦਾ ਕੰਮ ਕਰਾਇਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਨੀਂਦ ਪੂਰੀ ਕਰਨ ਲਈ ਵੀ ਸਮਾਂ ਨਹੀਂ ਹੈ।ਜਪਾਨ ‘ਚ ਇਸ ਤਰਾਂ ਦੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਲੋਕਾਂ ਨੂੰ ਅਰਾਮ ਨਾ ਮਿਲਣ ਦੇ ਕਾਰਨ ਜਪਾਨ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਿਆ ਹੋਇਆ ਹੈ।ਅੱਧੇ ਤੋਂ ਜਿਆਦਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਫੁਲ ਟਾਇਮ ਵਰਕਰ ਹਨ ਤੇ ਉਨ੍ਹਾਂ ਕੋਲ ਸੋਣ ਦਾ ਬਿਲਕੁਲ ਵੀ ਸਮਾਂ ਨਹੀਂ ਹੁੰਦਾ।

2 ਫੀਸਦੀ ਕੰਪਨੀਆਂ ਵਿਚ ਮਿਲਦਾ ਹੈ ਅਰਾਮ ਕਰਨ ਦਾ ਸਮਾਂ

ਜਪਾਨ ਵਿਚ ਰੈਸਟ ਪੀਰੀਅਡ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਹੈ।ਸਰਕਾਰ ਨੇ 1700 ਕੰਪਨੀਆਂ ਦਾ ਸਰਵੇਖਣ ਕੀਤਾ ਜਿਸ ਵਿਚ 2 ਫੀਸਦੀ ਕੰਪਨੀਆਂ ਹੀ ਡੇਲੀ ਰੈਸਟ ਪੀਰੀਅਡ ਦੇਂਦੀ ਹੈੈ।

ਕੀ ਹੈ ਕਾਰਨ

ਸਰਵੇਖਣਾਂ ਮੁਤਾਬਕ ਜਪਾਨ ਵਿਚ ਕੰਮ ਦਾ ਅਜਿਹਾ ਮਾਹੌਲ ਹੈ ਕਿ ਲੰਬੇ ਸਮੇਂ ਤਕ ਕੰਮ ਕਰਨਾ ਹੈ ਤੇ ਸਮੇਂ ਤੋਂ ਪਹਿਲਾਂ ਦਫਤਰ ਨਹੀਂ ਛੱਡਣਾ ਹੈ।ਇਸੀ ਕਾਰਨ ਕਰਮਚਾਰੀਆਂ ਦੀ ਨੀਂਦ ਪੂਰੀ ਨਹੀਂ ਹੁੰਦੀ ਤੇ ਸੰਗਠਨ ਦੀ ਪ੍ਰੋਡਕਸ਼ਨ ‘ਤੇ ਵੀ ਬੁਰਾ ਅਸਰ ਪੈਂਦਾ ਹੈ।

ਸਰਕਾਰ ਨੂੰ ਦੇਣੀ ਪੈ ਰਹੀ ਹੈ ਸਬਸਿਡੀ

ਜਪਾਨ ਦੀ ਸਰਕਾਰ ਨੇ ਅਗਲੇ ਵਿੱੱਤ ਸਾਲ ਲਈ 22 ਕਰੋੜ ਰੁਪਏ ਰੱਖੇ ਹਨ ਤਾਂ ਜੋ ਕੰਪਨੀਆਂ ਰੈਸਟ ਪੀਰੀਅਡ ਵਧਾ ਸਕਣ ।ਇਨਾਂ ਹੀ ਨਹੀਂ ਕੰਪਨੀ ਇਸ ਤਰ੍ਹਾਂ ਨਿਯਮਾਂ ,ਟ੍ਰੇਨਿੰਗ ਤੇ ਸੋਫਟਵੇਅਰ ਨੂੰ ਵੀ ਅਪਡੇਟ ਕਰ ਸਕੇਗੀ।