ਇਵਾਂਕਾ ਟਰੰਪ ਹੁਣ ਜਾਵੇਗੀ ਦੱਖਣੀ ਕੋਰੀਆ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਆਪਣੀ ਦੱਖਣੀ ਕੋਰੀਆ ਦੀ ਅਧਿਕਾਰਕ ਯਾਤਰਾ ਦੌਰਾਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਮੂਨ ਜੇ ਇਨ ਨਾਲ ਮੁਲਾਕਾਤ ਕਰੇਗੀ। ਉਹ ਦੱਖਣੀ ਕੋਰੀਆ 'ਚ ਆਯੋਜਿਤ ਸਰਦ ਰੁੱਤ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ਦੇ ਮੌਕੇ 'ਤੇ ਰਾਸ਼ਟਰਪਤੀ ਮੂਨ ਜੇ ਇਨ ਨਾਲ ਮੁਲਾਕਾਤ 'ਚ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰੇਗੀ। 



ਇਕ ਉੱਚ ਪ੍ਰਸ਼ਾਸਨਿਕ ਅਧਿਕਾਰੀ ਨੇ ਨਾਂ ਜਨਤਕ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਇਵਾਂਕਾ ਦਾ ਸਿਓਲ ਦੇ ਬਲੂ ਹਾਊਸ 'ਚ ਸ਼੍ਰੀ ਜੇ ਇਨ ਨਾਲ ਭੋਜਨ ਦਾ ਪ੍ਰੋਗਰਾਮ ਹੈ। ਉਨ੍ਹਾਂ ਦੀ ਉੱਤਰੀ ਕੋਰੀਆ ਦੇ ਕਿਸੇ ਵੀ ਅਧਿਕਾਰੀ ਨਾਲ ਮੁਲਾਕਾਤ ਦੀ ਕੋਈ ਯੋਜਨਾ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਦੱਖਣੀ ਕੋਰੀਆ 'ਚ 9 ਫਰਵਰੀ ਤੋਂ ਖੇਡਾਂ ਸ਼ੁਰੂ ਹੋਈਆਂ ਸਨ ਅਤੇ ਇਹ ਇਹ 25 ਫਰਵਰੀ ਤਕ ਚੱਲਣਗੀਆਂ। 



25 ਫਰਵਰੀ ਨੂੰ ਖੇਡਾਂ ਦੀ ਸਮਾਪਤੀ ਹੋਵੇਗੀ ਅਤੇ ਖਿਡਾਰੀ ਖੱਟੀਆਂ-ਮਿੱਠੀਆਂ ਯਾਦਾਂ ਲੈ ਕੇ ਆਪਣੇ ਘਰਾਂ ਨੂੰ ਰਵਾਨਾ ਹੋ ਜਾਣਗੇ। ਇਸ 'ਚ 92 ਦੇਸ਼ਾਂ ਦੇ 2,920 ਖਿਡਾਰੀਆਂ ਨੇ ਹਿੱਸਾ ਲਿਆ ਹੈ। ਬਰਫ 'ਤੇ ਖੇਡੀਆਂ ਜਾਣ ਵਾਲੀਆਂ 15 ਖੇਡਾਂ ਦਾ ਪ੍ਰਬੰਧ ਇੱਥੇ ਕੀਤਾ ਗਿਆ ਹੈ।