ਨਵੀਂ ਦਿੱਲੀ, 26 ਦਸੰਬਰ : ਭਾਰਤ ਨੇ ਅੱਜ ਕਿਹਾ ਕਿ ਕੁਲਭੂਸ਼ਣ ਜਾਧਵ ਅਤੇ ਉਸ ਦੇ ਪਰਵਾਰ ਵਿਚਕਾਰ ਜਿਸ ਤਰ੍ਹਾਂ ਪਾਕਿਸਤਾਨ ਨੇ ਮੁਲਾਕਾਤ ਕਰਵਾਈ ਹੈ, ਉਸ ਪ੍ਰਤੀ ਭਾਰਤ ਨੂੰ ਅਫ਼ਸੋਸ ਹੈ। ਭਾਰਤ ਨੇ ਨਾਲ ਹੀ ਇਸ ਗੱਲ 'ਤੇ ਜ਼ੋਰ ਦਿਤਾ ਕਿ ਪਾਕਿਸਤਾਨ ਨੇ ਇਸ ਬਾਰੇ ਆਪਸੀ ਸੂਝ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ। ਬੁਲਾਰੇ ਨੇ ਜਾਧਵ ਦੀ ਸਿਹਤ ਬਾਰੇ ਵੀ ਸਵਾਲ ਚੁਕਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, 'ਇਸ ਬੈਠਕ ਬਾਰੇ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਅਜਿਹਾ ਲਗਦਾ ਹੈ ਕਿ ਜਾਧਵ ਕਾਫ਼ੀ ਤਣਾਅ ਵਿਚ ਸੀ ਅਤੇ ਭਾਰੀ ਦਬਾਅ ਦੇ ਮਾਹੌਲ ਵਿਚ ਬੋਲ ਰਿਹਾ ਸੀ।' ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਾਧਵ ਦੀ ਟਿਪਣੀ ਦਾ ਬਹੁਤਾ ਹਿੱਸਾ ਸਪੱਸ਼ਟ ਰੂਪ ਵਿਚ ਤਿਆਰ ਕਰ ਕੇ ਦਿਤਾ ਗਿਆ ਲੱਗ ਰਿਹਾ ਸੀ ਅਤੇ ਜਾਧਵ ਦੀ ਕਥਿਤ ਵੀਡੀਉ ਪਾਕਿਸਤਾਨ ਵਿਚ ਉਸ ਦੀਆਂ ਕਥਿਤ ਗਤੀਵਿਧੀਆਂ ਦੀ ਗ਼ਲਤ ਤਸਵੀਰ ਪੇਸ਼ ਕਰਨ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਸੀ। ਮੰਤਰਾਲੇ ਨੇ ਅਪਣੇ ਬਿਆਨ ਵਿਚ ਕਿਹਾ ਕਿ ਜਾਧਵ ਦੀ ਸਿਹਤ ਨੂੰ ਵੇਖ ਕੇ ਸਵਾਲ ਉਠਦੇ ਹਨ। ਬੈਠਕ ਤੋਂ ਪਹਿਲਾਂ ਦੋਵੇਂ ਦੇਸ਼ਾਂ ਦੇ ਰਾਜਦੂਤ ਸੰਪਰਕ ਵਿਚ ਸਨ ਤਾਕਿ ਬੈਠਕ ਦੀ ਰੂਪਰੇਖਾ ਤਿਆਰ ਕੀਤੀ ਜਾ ਸਕੇ। ਕਿਹਾ ਗਿਆ ਹੈ ਕਿ ਦੋਹਾਂ ਧਿਰਾਂ ਵਿਚਕਾਰ ਸਪੱਸ਼ਟ ਸਹਿਮਤੀ ਸੀ ਅਤੇ ਭਾਰਤੀ ਧਿਰ ਨੇ ਅਪਣÎੀ ਪ੍ਰਤੀਬੱਧਤਾ ਨੂੰ ਪੂਰਾ ਕੀਤਾ।