ਜਦੋਂ ਬੱਚੇ ਨੂੰ ਇਕੱਲਾ ਛੱਡਣ ਦੀ ਲਾਪਰਵਾਹੀ ਮਾਂ ਨੂੰ ਪਈ ਭਾਰੀ

ਖ਼ਬਰਾਂ, ਕੌਮਾਂਤਰੀ

ਇਹ ਤਾਂ ਸਾਰੇ ਜਾਣਦੇ ਹਨ ਕਿ ਛੋਟੇ ਬੱਚਿਆਂ ਦਾ ਧਿਆਨ ਨਾ ਰੱਖਣ ਦੀ ਇਕ ਮਾਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਚੀਜ਼ ਲਈ ਮਹਿਲਾ ਨੂੰ ਪੁਲਿਸ ਦੁਆਰਾ ਗਿਰਫਤਾਰ ਵੀ ਹੋਣਾ ਪੈ ਸਕਦਾ ਹੈ? ਜੀ ਹਾਂ, ਇਕ ਮਹਿਲਾ ਨੂੰ ਪੁਲਿਸ ਨੇ ਇਸ ਲਈ ਗਿਰਫਤਾਰ ਕਰ ਲਿਆ ਕਿਉਂਕਿ ਉਸ ਨੇ ਆਪਣੇ ਬੱਚੇ ਦਾ ਖਿਆਲ ਰੱਖਣ ਵਿਚ ਲਾਪਰਵਾਹੀ ਕੀਤੀ ਸੀ। 

ਮਾਮਲਾ ਇੰਗਲੈਂਡ ਦੇ ਇਕ ਸ਼ਹਿਰ ਦਾ ਹੈ। ਇੱਥੇ ਇਕ ਮਹਿਲਾ ਨੇ ਗਲਤੀ ਨਾਲ ਆਪਣੇ 2-3 ਸਾਲ ਦੇ ਬੱਚੇ ਨੂੰ ਇਕੱਲਾ ਛੱਡ ਦਿੱਤਾ। ਬੱਚਾ ਆਪਣੇ ਆਪ ਚਲਕੇ ਇਕ ਦੁਕਾਨ ਅੰਦਰ ਚਲਾ ਗਿਆ ਅਤੇ ਗੁਆਚ ਗਿਆ। ਦੁਕਾਨ ਦੇ ਕਰਮੀਆਂ ਨੇ ਬੱਚੇ ਨੂੰ ਇਕੱਲਾ ਪਾ ਕੇ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਬੱਚੇ ਨੂੰ ਉਥੇ ਹੀ ਬਿਠਾਕੇ ਉਸ ਦੀ ਦੇਖਭਾਲ ਕਰਨ ਲੱਗੇ।

ਜਦੋਂ ਲਾਪਤਾ ਬੱਚੇ ਦੀ ਖਬਰ ਉੱਤੇ ਪੁਲਿਸ ਦੁਕਾਨ ਵਿਚ ਪਹੁੰਚੀ। ਉਨ੍ਹਾਂ ਨੇ ਬੱਚੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰਫ mamma... mamma ਬੋਲ ਰਿਹਾ ਸੀ। ਖੋਜ ਕਰਨ ਤੋਂ ਬਾਅਦ ਜਦੋਂ ਬੱਚੇ ਦੀ ਮਾਂ ਦਾ ਪਤਾ ਲੱਗਾ ਤਾਂ ਪੁਲਿਸ ਨੇ ਮਹਿਲਾ ਨੂੰ ਬੱਚੇ ਦਾ ਖਿਆਲ ਨਾ ਰੱਖਣ ਕਾਰਨ ਗਿਰਫਤਾਰ ਕਰ ਲਿਆ ਅਤੇ ਥਾਣੇ ਲੈ ਗਈ।

ਇਸ ਦੌਰਾਨ ਪੁਲਿਸ ਨੇ ਬੱਚੇ ਨੂੰ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸੰਸਥਾ ਵਿਚ ਭੇਜ ਦਿੱਤਾ। ਪੁਲਿਸ ਨੇ ਦੱਸਿਆ ਕਿ ਅਸੀਂ ਬੱਚੇ ਦੇ ਮਾਂ-ਬਾਪ ਦਾ ਪਤਾ ਲਗਾ ਲਿਆ ਹੈ ਅਤੇ ਬੱਚਾ ਸੇਫ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੱਚੇ ਦੀ ਮਾਂ ਨੂੰ ਲਾਪਰਵਾਹੀ ਕਰਨ ਦੇ ਸ਼ੱਕ ਵਿਚ ਗਿਰਫਤਾਰ ਕੀਤਾ ਗਿਆ ਹੈ ਅਤੇ ਉਸ ਤੋਂ ਪੁੱਛਗਿਛ ਜਾਰੀ ਹੈ।