ਜਲਦ ਹੀ ਬੰਗਲਾਦੇਸ਼ 'ਚ ਵੀ ਮਿਲੇਗਾ ਡੋਮੀਨੋਜ਼ ਪੀਜ਼ਾ

ਖ਼ਬਰਾਂ, ਕੌਮਾਂਤਰੀ

ਢਾਕਾ : ਭਾਰਤ 'ਚ ਡੋਮੀਨੋਜ਼ ਪੀਜ਼ਾ ਬ੍ਰਾਂਡ ਚਲਾਉਣ ਦਾ ਅਧਿਕਾਰ ਰੱਖਣ ਵਾਲੀ ਕੰਪਨੀ ਜੁਬੀਲੈਂਟ ਫੂਡਵਰਕਸ ਜਲਦ ਬੰਗਲਾਦੇਸ਼ 'ਚ ਵੀ ਦਾਖ਼ਲ ਹੋਵੇਗੀ। ਇਸ ਦੇ ਲਈ ਕੰਪਨੀ ਨੇ ਗੋਲਡਨ ਹਾਰਵੇਸਟ ਕਿਊ.ਐੱਸ.ਆਰ. ਲਿਮਟਿਡ ਨਾਲ ਸੰਯੁਕਤ ਉਪਕ੍ਰਮ ਬਣਾਉਣ ਦੇ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ।