ਸਰੀ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਪ੍ਰੋਫੈਸ਼ਨਲ ਫਾਇਰ ਫਾਈਟਰਜ਼ ਦੀ ਸਿਖਲਾਈ ਦਾ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਜਿਸ 'ਚ ਸੂਬੇ ਦੇ ਪ੍ਰੀਮੀਅਰ ਜੌਹਨ ਹਾਰਗਨ ਨੇ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨਾਲ ਲੇਬਰ ਮੰਤਰੀ ਹੈਰੀ ਬੈਂਸ ਵੀ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮੌਕੇ ਫਾਇਰ ਫਾਈਟਰਜ਼ ਦੀਆਂ ਮੁਸ਼ਕਿਲਾਂ ਨੂੰ ਸਮਝ ਸਕੇ ਕਿ ਕਿਵੇਂ ਉਹ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦੀ ਮਦਦ ਕਰਦੇ ਹਨ।
ਹੈਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਸਿਖਲਾਈ ਦੌਰਾਨ ਸਮਝ ਲੱਗਾ ਕਿ ਇਹ ਸੇਵਾ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਆਪਣੀ ਜਾਨ ਮੁਸੀਬਤ 'ਚ ਪਾ ਕੇ ਲੋਕਾਂ ਨੂੰ ਝੁਲਸਦੀਆਂ ਹੋਈਆਂ ਇਮਾਰਤਾਂ 'ਚੋਂ ਬਾਹਰ ਕੱਢਦੇ ਹਨ। ਜੋ ਕੰਮ ਉਹ ਕਰਦੇ ਹਨ ਉਸ ਦੀਆਂ ਕੁੱਝ ਝਲਕੀਆਂ ਦੇਖ ਕੇ ਹੀ ਉਹ ਉਨ੍ਹਾਂ ਤੋਂ ਪ੍ਰਭਾਵਿਤ ਹੋ ਗਏ ਹਨ ਅਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ। ਇੱਥੇ ਇਹ ਦੋਵੇਂ ਨੇਤਾ ਫਾਇਰ ਫਾਈਟਰਜ਼ ਦੀ ਵਰਦੀ 'ਚ ਸਨ ਅਤੇ ਉਨ੍ਹਾਂ ਵੀ ਅੱਗ ਬੁਝਾਉਣ ਦੇ ਹੁਨਰ ਸਿੱਖੇ। ਕੈਨੇਡਾ 'ਚ ਝਾੜੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਾਪਰਦੀਆਂ ਹਨ। ਇਸ ਲਈ ਫਾਇਰ ਫਾਈਟਰਜ਼ ਨੂੰ ਕਈ ਵਾਰ ਲੰਬੇ ਸਮੇਂ ਤਕ ਅਣਥੱਕ ਮਿਹਨਤ ਕਰਨੀ ਪੈਂਦੀ ਹੈ, ਉਨ੍ਹਾਂ ਦੇ ਹੌਂਸਲੇ ਅਤੇ ਬਹਾਦਰੀ ਨੂੰ ਸਲਾਮੀ ਦੇਣ ਵਾਲਾ ਇਹ ਟਰੇਨਿੰਗ ਪ੍ਰੋਗਰਾਮ ਹਰੇਕ ਦੇ ਦਿਲ 'ਤੇ ਡੂੰਘੀ ਛਾਪ ਛੱਡ ਗਿਆ।
ਹਾਰਗਨ ਦਾ ਭਰਾ ਖੁਦ ਅੱਗ ਬੁਝਾਉਣ ਵਾਲਾ ਹੈ ਅਤੇ ਪ੍ਰੀਮੀਅਰ ਨੇ ਜੰਗਲੀ ਫਾਇਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਸੂਬੇ ਨੇ ਕਦੇ ਵੀ ਦੇਖਿਆ ਕਿ ਜੰਗਲਾਂ ਦੀ ਸਭ ਤੋਂ ਬੁਰੀ ਸੀਜ਼ਨ ਕਿਹੋ ਜਿਹੀ ਸੀ।