ਜਾਣੋ ਪੱਖੇ ਨੂੰ ਜੀਭ ਨਾਲ ਰੋਕ ਕਿਵੇਂ ਬਣਾਇਆ ਵਿਸ਼ਵ ਰਿਕਾਰਡ !

ਖ਼ਬਰਾਂ, ਕੌਮਾਂਤਰੀ

ਦੁਨੀਆ ਭਰ ਵਿੱਚ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਕਿ ਅਜੀਬੋ ਗਰੀਬ ਚੁਣੋਤੀਆਂ ਨੂੰ ਲੈਣ ਅਤੇ ਸਟੰਟਸ ਕਰਨ ਵਿੱਚ ਪਿੱਛੇ ਨਹੀਂ ਹੱਟਦੇ । ਇਹ ਲੋਕ ਅਜਿਹੇ ਹਨ ਜੋ ਕਿ ਵਿਸ਼ਵ ਰਿਕਾਰਡ ਦਾ ਦਾਅਵਾ ਵੀ ਕਰਦੇ ਹਨ। ਰੂਸੀ ਸਰਕਸ ਕਲਾਕਾਰ ਜੋ ਏਲਿਸ ਦੇ ਲਈ ਨਿਰਾਲੇ ਕਾਰਨਾਮੇ ਕੋਈ ਨਵੇਂ ਨਹੀਂ ਹਨ।

ਉਨ੍ਹਾਂ ਦੀ ਝੋਲੀ ਵਿੱਚ ਕਈ ਗਿਨੀਜ ਵਰਲਡ ਰਿਕਾਰਡ ਹਨ ਪਰ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ ਜੀਭ ਨਾਲ ਸਭ ਤੋਂ ਜਿਆਦਾ ਇਲੈਕਟਰਿਕ ਫੈਨ ਦੀ ਬਲੇਡ ਨੂੰ ਰੋਕ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਆਪਣੀ ਜੀਭ ਦਾ ਇਸਤੇਮਾਲ ਕਰਕੇ ਤੇਜੀ ਨਾਲ ਘੁੰਮ ਰਹੇ ਪੱਖੇ ਨੂੰ ਰੋਕ ਦਿੱਤਾ।

ਇਸ ਕਲਾਕਾਰ ਨੇ ਇੱਕ ਇਟਾਲੀਅਨ ਸ਼ੋਅ ‘ਲਓ ਸ਼ੋ ਡੇਆਈ ਰਿਕਾਰਡ’ ਵਿੱਚ ਇਹ ਰਿਕਾਰਡ ਬਣਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਆਪ ਦਾ ਗਿਨੀਜ ਵਰਲਡ ਰਿਕਾਰਡ ਤੋੜਿਆ ਹੈ

35W ਦੇ ਦੋ ਪੱਖਿਆਂ ਨੂੰ ਹੱਥ ਵਿੱਚ ਫੜਕੇ ਦੋਨਾਂ ਨੂੰ ਸਭ ਤੋਂ ਤੇਜ ਰਫ਼ਤਾਰ ਤੇ ਸ਼ੁਰੂ ਕੀਤਾ ਗਿਆ। ਉਸ ਨੇ ਇੱਕ ਮਿੰਟ ਵਿੱਚ ਦੋਨਾਂ ਪੱਖਿਆਂ ਦੇ ਬਲੇਡਸ ਨੂੰ 16 ਵਾਰ ਰੋਕ ਕੇ ਕੁਲ 32 ਦਾ ਰਿਕਾਰਡ ਬਣਾਇਆ। ਇੱਕ ਮਿੰਟ ਵਿੱਚ 20 ਵਾਰ ਰੋਕਣ ਦਾ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ।