ਜਾਪਾਨ ‘ਚ ਇੱਕ ਟਰੇਨ ਦੇ ਫਿਕਸ ਟਾਈਮ ਤੋਂ ਪਹਿਲਾਂ ਚੱਲਣ ‘ਤੇ ਰੇਲਵੇ ਆਪਰੇਟਰ ਨੇ ਮੁਆਫੀ ਮੰਗੀ ਹੈ। ਟਰੇਨ ਆਪਣੇ ਤੈਅ ਟਾਈਮ ਤੋਂ ਸਿਰਫ 20 ਸੈਕੰਡ ਪਹਿਲਾਂ ਚਲਾ ਦਿੱਤੀ ਗਈ ਸੀ।
ਜਾਪਾਨ 'ਚ ਟੋਕਿਓ ਨੂੰ ਮਿਨਾਮੀ ਨਗਰਿਆਮਾ ਨਾਲ ਜੋੜਣ ਵਾਲੀ ‘ਸੁਕੁਬਾ ਐਕਸਪ੍ਰੈਸ’ ਵੀਰਵਾਰ ਸਵੇਰੇ 9 ਵਜ ਕੇ 44 ਮਿੰਟ 22 ਸੈਕੰਡ ‘ਤੇ ਰਵਾਨਾ ਹੋ ਗਈ। ਇਸ ਟਰੇਨ ਨੂੰ 9 ਵੱਜ ਕੇ 44 ਮਿੰਟ ਤੇ 40 ਸੈਕੰਡ ‘ਤੇ ਰਵਾਨਾ ਹੋਣਾ ਚਾਹੀਦਾ ਸੀ। ਟਰੇਨ ਦੇ ਜਲਦੀ ਰਵਾਨਾ ਹੋਣ ‘ਤੇ ਰੇਲਵੇ ਆਪਰੇਟਰ ਨੇ ਮੁਆਫੀਨਾਮਾ ਜਾਰੀ ਕੀਤਾ।