ਜਾਪਾਨੀ ਪ੍ਰਧਾਨ ਮੰਤਰੀ ਨੇ ਪ੍ਰਮਾਣੂ ਪ੍ਰੋਗਰਾਮ ਲਈ ਉੱਤਰ ਕੋਰੀਆ ਨੂੰ ਚਿਤਾਵਨੀ ਦਿਤੀ

ਖ਼ਬਰਾਂ, ਕੌਮਾਂਤਰੀ

ਟੋਕਿਉ, 7 ਸਤੰਬਰ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਉੱਤਰ ਕੋਰੀਆ ਨੂੰ ਅਪਣੀ ਮੌਜੂਦਾ ਮਿਜ਼ਾਈਲ ਅਤੇ ਪ੍ਰਮਾਣੂ ਹਥਿਆਰ ਵਿਕਾਸ ਨੀਤੀਆਂ ਨੂੰ ਜਾਰੀ ਰੱਖਣ ਲਈ ਚਿਤਾਵਨੀ ਦਿਤੀ ਹੈ।
ਆਬੇ ਨੇ ਬੁਧਵਾਰ ਨੂੰ ਕਿਹਾ ਕਿ ਜਾਪਾਨ, ਰੂਸ ਅਤੇ ਕੌਮਾਂਤਰੀ ਭਾਈਚਾਰੇ ਨਾਲ ਗੱਲਬਾਤ ਕਰੇਗਾ, ਤਾਕਿ ਉੱਤਰ ਕੋਰੀਆ ਨੂੰ ਇਹ ਸਮਝਾਇਆ ਜਾ ਸਕੇ ਕਿ ਜੇ ਉਹ ਅਪਣੇ ਪ੍ਰਮਾਣੂ ਪ੍ਰੀਖਣ ਜਾਰੀ ਰੱਖਦਾ ਹੈ ਤਾਂ ਇਸ ਦੇਸ਼ ਦਾ ਕੋਈ ਭਵਿੱਖ ਨਹੀਂ ਹੋਵੇਗਾ।
ਸਮਾਚਾਰ ਏਜੰਸੀ ਨਿਊਜ਼ ਦੀ ਰੀਪੋਰਟ ਅਨੁਸਾਰ ਪੂਰਬੀ ਆਰਥਕ ਮੰਚ 'ਚ ਹਿੱਸਾ ਲੈਣ ਲਈ ਵਲਾਦਿਵੋਸਤੋਕ ਲਈ ਰਵਾਨਾ ਹੋਣ ਤੋਂ ਪਹਿਲਾਂ ਆਬੇ ਨੇ ਇਹ ਬਿਆਨ ਦਿਤਾ। ਰੂਸ ਦੀ ਯਾਤਰਾ ਦੌਰਾਨ ਆਬੇ ਰਾਸ਼ਟਰਤਪਤੀ ਵਲਾਦਿਮੀਰ ਪੁਤਿਨ ਨੂੰ ਮਿਲ ਕੇ ਐਤਵਾਰ ਨੂੰ ਪਿਉਂਗਯਾਂਗ ਦੇ ਤਾਜ਼ਾ ਪ੍ਰਮਾਣੂ ਪ੍ਰੀਖਣ ਦੀ ਸਥਿਤੀ ਅਤੇ 29 ਅਗੱਸਤ ਨੂੰ ਜਾਪਾਨ ਦੇ ਉੱਪਰ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਬਾਰੇ ਚਰਚਾ ਕਰਨਗੇ।
ਜਾਪਾਨ ਦੀ ਸਰਕਾਰ ਅਨੁਸਾਰ ਪਿਛਲੇ ਚਾਰ ਮਹੀਨਿਆਂ ਤੋਂ ਇਨ੍ਹਾਂ ਦੋਨਾਂ ਨੇਤਾਵਾਂ ਦੀ ਇਹ ਦੂਜੀ ਮੁਲਾਕਾਤ ਹੋਈ। ਆਬੇ ਨੂੰ ਉਮੀਦ ਹੈ ਕਿ ਇਸ ਮੁਲਾਕਾਤ ਦੌਰਾਨ ਉਹ ਪੁਤਿਨ ਨੂੰ ਕਿਮ ਜੋਂਗ ਉਨ 'ਤੇ ਦਬਾਅ ਬਣਾਉਣ ਲਈ ਸਮਰਥਨ ਪ੍ਰਾਪਤ ਕਰ ਲੈਣਗੇ।