ਜਾਰਜ ਬੁਸ਼ ਨੇ ਛੇੜਖਾਨੀ ਦਾ ਇਲਜ਼ਾਮ ਲਗਾਉਣ ਵਾਲੀ ਅਭਿਨੇਤਰੀ ਤੋਂ ਮੰਗੀ ਮੁਆਫੀ

ਖ਼ਬਰਾਂ, ਕੌਮਾਂਤਰੀ

ਹਿਊਸਟਨ- ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਸੀਨੀਅਰ ਉੱਤੇ ਛੇੜਛਾੜ ਦੇ ਇਲਜ਼ਾਮ ਲੱਗੇ ਹਨ ਐਕਟਰੈਸ ਦੇ ਨਾਲ ਇਨ੍ਹਾਂ ਆਰੋਪਾਂ ਦੇ ਬਾਅਦ ਬੁਸ਼ ਤੋਂ ਮਾਫੀ ਵੀ ਮੰਗੀ ਗਈ ਹੈ । ਜਿਸ ਨੇ ਉਨ੍ਹਾਂ ‘ਤੇ ਆਪਣੀ ਵ੍ਹੀਲਚੇਅਰ ਨਾਲ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਾਇਆ ਸੀ। 

34 ਸਾਲਾ ਅਭਿਨੇਤਰੀ ਹੀਥਰ ਲਿੰਡ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ 4 ਸਾਲ ਪਹਿਲਾਂ ਇਕ ਪ੍ਰੋਗਰਾਮ ਵਿਚ ਉਹ ਰਾਸ਼ਟਰਪਤੀ ਬੁਸ਼ ਦੇ ਨਾਲ ਖੜ੍ਹੀ ਸੀ ਤਾਂ ਉਨ੍ਹਾਂ ਨੇ ਆਪਣੀ ਵ੍ਹੀਲਚੇਅਰ ‘ਤੇ ਬੈਠੇ ਹੋਏ ਪਿੱਛੋਂ ਉਨ੍ਹਾਂ ਨੂੰ ਛੂਹਿਆ ਸੀ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਬਾਰਬਰਾ ਬੁਸ਼ ਵੀ ਸੀ।” ਇੰਸਟਾਗ੍ਰਾਮ ‘ਤੇ ਹੁਣ ਇਹ ਪੋਸਟ ਡਿਲੀਟ ਕਰ ਦਿੱਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ 4 ਸਾਲ ਪਹਿਲਾਂ ਟੀ. ਵੀ. ਸੀਰੀਜ਼ ‘ਟਰਨ : ਵਾਸ਼ਿੰਗਟਨਸ ਸਪਾਈਜ਼’ ਦੇ ਪ੍ਰਚਾਰ ਪ੍ਰੋਗਰਾਮ ਵਿਚ ਘਟੀ ਸੀ। ਹੀਥਰ ਨੇ ਇਹ ਵੀ ਦੋਸ਼ ਲਾਇਆ ਕਿ 93 ਸਾਲਾ ਬੁਸ਼ ਨੇ ਉਨ੍ਹਾਂ ਨੇ ਇਕ ਅਸ਼ਲੀਲ ਚੁਟਕਲਾ ਸੁਣਾਇਆ ਸੀ। ਬੁਸ਼ ਦੇ ਇਕ ਬੁਲਾਰੇ ਨੇ ਸਾਬਕਾ ਰਾਸ਼ਟਰਪਤੀ ਦੀ ਮਜ਼ਾਕ ਕਰਨ ਦੀ ਕੋਸ਼ਿਸ਼ ਲਈ ਹੀਥਰ ਤੋਂ ਮੁਆਫ਼ੀ ਮੰਗੀ।

ਬੁਸ਼ ਦੇ ਬੁਲਾਰੇ ਜਿਨ ਮੈਕਗ੍ਰਾਥ ਨੇ ਇਕ ਬਿਆਨ ‘ਚ ਕਿਹਾ, ”ਰਾਸ਼ਟਰਪਤੀ ਬੁਸ਼ ਕਿਸੇ ਵੀ ਹਾਲਾਤ ਵਿਚ ਕਿਸੇ ਨੂੰ ਵੀ ਕਦੇ ਪਰੇਸ਼ਾਨ ਨਹੀਂ ਕਰਨਗੇ ਅਤੇ ਜੇਕਰ ਮਜ਼ਾਕ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਤੋਂ ਹੀਥਰ ਖੁਸ਼ ਨਹੀਂ ਹੈ ਤਾਂ ਉਹ ਈਮਾਨਦਾਰੀ ਨਾਲ ਮੁਆਫ਼ੀ ਮੰਗਦੇ ਹਨ। 

ਬਿਆਨ ਵਿਚ ਕਿਹਾ ਗਿਆ ਹੈ, ”ਰਾਸ਼ਟਰਪਤੀ ਬੁਸ਼ ਤਕਰੀਬਨ 5 ਸਾਲ ਤੱਕ ਵ੍ਹੀਲਚੇਅਰ ‘ਤੇ ਰਹੇ, ਇਸ ਲਈ ਜਿਨ੍ਹਾਂ ਲੋਕਾਂ ਨਾਲ ਉਹ ਤਸਵੀਰਾਂ ਖਿੱਚਵਾਉਂਦੇ ਸਨ ਤਾਂ ਉਨ੍ਹਾਂ ਦਾ ਹੱਥ ਲੋਕਾਂ ਦੀ ਕਮਰ ਦੇ ਹੇਠਾਂ ਚਲਾ ਜਾਂਦਾ ਸੀ।” ਕੁਝ ਲੋਕ ਇਸ ਨੂੰ ਮਾਮੂਲੀ ਸਮਝਦੇ ਹਨ, ਜਦਕਿ ਕੁਝ ਨੂੰ ਇਹ ਠੀਕ ਨਹੀਂ ਲੱਗਦਾ।