ਨਵੀਂ ਦਿੱਲੀ : ਕੁੱਝ ਦਿਨ ਪਹਿਲਾਂ 7 ਦਿਨਾਂ ਦੇ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦਿੱਤੇ ਗਏ ਡਿਨਰ ਵਿਚ ਖ਼ਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨੂੰ ਸੱਦਣ 'ਤੇ ਕਾਫੀ ਹੰਗਾਮਾ ਹੋਇਆ ਸੀ। ਇਸ 'ਤੇ ਅਟਵਾਲ ਨੇ ਟਰੂਡੋ ਲਈ ਸ਼ਰਮਿੰਦਗੀ ਦੀ ਸਥਿਤੀ ਪੈਦਾ ਕਰਨ ਲਈ ਮੁਆਫ਼ੀ ਮੰਗੀ ਹੈ। ਉਸ ਨੇ ਸਾਫ਼ ਕੀਤਾ ਕਿ ਉਹ ਖ਼ਾਲਿਸਤਾਨ ਦਾ ਸਮਰਥਨ ਨਹੀਂ ਕਰਦਾ।
https://twitter.com/FarrahMerali/status/971809004048457729/photo/1?ref_src=twsrc%5Etfw&ref_url=h...
ਉਸ ਨੂੰ 1986 ਵਿਚ ਪੰਜਾਬ ਸਰਕਾਰ ਵਿਚ ਮੰਤਰੀ ਰਹੇ ਮਲਕੀਅਤ ਸਿੰਘ ਸਿੱਧੂ ਦੇ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਦੇ ਲਈ ਉਸ ਨੂੰ ਸਜ਼ਾ ਵੀ ਹੋਈ, ਹਾਲਾਂਕਿ ਉਹ ਬਾਅਦ ਵਿਚ ਰਿਹਾਅ ਹੋ ਗਿਆ ਸੀ।