ਜਸਟਿਨ ਟਰੂਡੋ ਨੇ ਭਾਰਤੀਆਂ ਨਾਲ ਮਨਾਇਆ 'ਪੋਂਗਲ' ਦਾ ਤਿਉਹਾਰ

ਖ਼ਬਰਾਂ, ਕੌਮਾਂਤਰੀ

ਓਨਟਾਰੀਓ: ਕੈਨੇਡਾ 'ਚ ਬਹੁਤ ਸਾਰੇ ਭਾਰਤੀ ਰਹਿੰਦੇ ਹਨ, ਜੋ ਸਮੇਂ-ਸਮੇਂ 'ਤੇ ਇੱਥੇ ਵੀ ਆਪਣੇ ਖਾਸ ਤਿਉਹਾਰਾਂ ਨੂੰ ਮਨਾਉਂਦੇ ਹਨ। ਕੈਨੇਡਾ 'ਚ ਰਹਿ ਰਹੇ ਭਾਰਤੀਆਂ ਨੇ ਤਾਮਿਲਨਾਡੂ ਦੇ ਮਸ਼ਹੂਰ ਤਿਉਹਾਰ ਪੋਂਗਲ ਨੂੰ ਮਨਾਇਆ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ। ਕੈਨੇਡਾ 'ਚ ਜਨਵਰੀ ਮਹੀਨੇ ਨੂੰ 'ਤਮਿਲ ਸੱਭਿਆਚਾਰਕ ਮਹੀਨੇ' ਵਜੋਂ ਮਨਾਇਆ ਜਾਂਦਾ ਹੈ।