ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੇਂ ਸਾਲ 'ਤੇ ਕੈਨੇਡੀਅਨ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ। ਟਰੂਡੋ ਨੇ ਟਵਿੱਟਰ 'ਤੇ ਲਿਖਿਆ, ''ਹੈੱਪੀ ਨਿਊ ਯੀਅਰ, ਕੈਨੇਡਾ।'' ਟਰੂਡੋ ਨੇ ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਇਕ ਖਾਸ ਸੰਦੇਸ਼ ਵੀ ਦਿੱਤਾ। ਟਰੂਡੋ ਨੇ ਕਿਹਾ ਕੈਨੇਡੀਅਨਾਂ ਨੂੰ ਉਨ੍ਹਾਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਜਿਹੜੀਆਂ ਕਿ ਦੇਸ਼ ਨੂੰ ਇਕਜੁੱਟ ਕਰਦੀਆਂ ਹਨ, ਜਿਵੇਂ ਕਿ ਖੁੱਲ੍ਹਾਪਣ, ਹਮਦਰਦੀ, ਸਮਾਨਤਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ।