ਝਰਨੇ ਦੇ ਉੱਤੇ ਯੋਗਾ ਕਰ ਰਹੀ ਸੀ ਕੁੜੀ , ਪਲ ਭਰ 'ਚ ਹੋ ਗਿਆ ਕੁਝ ਅਜਿਹਾ

ਖ਼ਬਰਾਂ, ਕੌਮਾਂਤਰੀ

ਯੋਗਾ ਕਰਨ ਦਾ ਇਹ ਤਰੀਕਾ ਚਿਸਾ ਨੂੰ ਕਿਵੇਂ ਪਿਆ ਭਾਰੀ

ਅਮਰੀਕਾ ਦੀ ਚਿਸਾ ਟੋਲਬੇਰਟਸਨ ਨੂੰ ਨਦੀ ਦੇ ਉੱਤੇ ਰੱਖੀ ਲੱਕੜੀ ਉੱਤੇ ਯੋਗਾ ਕਰਨਾ ਭਾਰੀ ਪਿਆ। ਉਹ ਚਾਹੁੰਦੀ ਸੀ ਯੋਗਾ ਕਰਦੇ ਹੋਏ ਇਹ ਪਲ ਉਨ੍ਹਾਂ ਦੇ ਕੈਮਰੇ ਵਿੱਚ ਕੈਦ ਹੋਣ। ਇਸ ਲਈ ਉਨ੍ਹਾਂ ਨੇ ਕੈਮਰਾ ਪਹਿਲਾਂ ਤੋਂ ਹੀ ਆਨ ਕਰ ਦਿੱਤਾ ਸੀ। ਫਿਰ ਅਜਿਹਾ ਕੀ ਹੋਇਆ ਜੋ ਜਾਨ ਉੱਤੇ ਬਣ ਆਈ।

ਯੋਗਾ ਕਰਨ ਦਾ ਇਹ ਤਰੀਕਾ ਚਿਸਾ ਨੂੰ ਕਿਵੇਂ ਪਿਆ ਭਾਰੀ

ਚਿਸਾ ਟੋਲਬੇਰਟਸਨ ਫਿਟਨੈੱਸ ਦੇ ਪ੍ਰਤੀ ਜਾਗਰੂਕ ਰਹਿਣ ਵਾਲੀ ਅਮਰੀਕੀ ਕੁੜੀ ਹੈ। ਯੋਗਾ ਕਰਦੇ ਹੋਏ ਇਹ ਪਲ ਉਹ ਸੋਸ਼ਲ ਮੀਡੀਆ ਵਿੱਚ ਸ਼ੇਅਰ ਕਰਨਾ ਚਾਹੁੰਦੀ ਸੀ। ਉਹ ਯੋਗਾ ਕਰਨ ਲਈ ਝਰਨੇ ਦੇ ਉੱਤੇ ਰੱਖੀ ਲੱਕੜੀ ਉੱਤੇ ਚੜ੍ਹੀ। ਜਿਵੇਂ ਹੀ ਉਨ੍ਹਾਂ ਨੇ ਯੋਗਾ ਕਰਨ ਲਈ ਪੈਰ ਉੱਤੇ ਕੀਤੇ ਤਾਂ ਪੈਰ ਫਿਸਲਿਆ ਅਤੇ ਉਹ ਨਦੀ ਵਿੱਚ ਡਿੱਗ ਗਈ।

 ਚਿਸਾ ਨੂੰ ਲੱਗਦਾ ਸੀ ਕਿ ਇਸ ਜਗ੍ਹਾ ਦੇ ਸ਼ਾਂਤ ਮਾਹੌਲ ਵਿੱਚ ਯੋਗਾ ਕਰਨ ਦਾ ਉਨ੍ਹਾਂ ਦਾ ਅਨੁਭਵ ਯਾਦਗਾਰ ਰਹੇਗਾ। ਪਰ ਡਿੱਗਦੇ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਉਨ੍ਹਾਂ ਦਾ ਫੈਸਲਾ ਪੂਰੀ ਤਰ੍ਹਾਂ ਗਲਤ ਸੀ। ਹਾਲਾਂਕਿ ਉਨ੍ਹਾਂ ਨੂੰ ਸੱਟ ਲੱਗੀ ਪਰ ਚਿਸਾ ਇਸ ਗੱਲ ਤੋਂ ਖੁਸ਼ ਹੈ ਕਿ ਉਨ੍ਹਾਂ ਦੀ ਜਾਨ ਬੱਚ ਗਈ।