ਜਿਨਸੀ ਸ਼ੋਸ਼ਣ ਦਾ ਵਿਰੋਧ ਕਰਨ 'ਤੇ ਲੜਕੀ ਦੀ ਹਤਿਆ

ਖ਼ਬਰਾਂ, ਕੌਮਾਂਤਰੀ



ਲੰਦਨ, 2 ਸਤੰਬਰ (ਹਰਜੀਤ ਸਿੰਘ ਵਿਰਕ) : ਜਿਸ ਵਿਅਕਤੀ ਨੂੰ ਹੇਲੀ ਵਾਲ ਨਾਂ ਦੀ ਲੜਕੀ ਅੰਕਲ ਕਹਿ ਕੇ ਬੁਲਾਉਂਦੀ ਸੀ, ਉਹ ਨਾ ਸਿਰਫ਼ ਉਸ ਨੂੰ ਗ਼ਲਤ ਤਰੀਕੇ ਨਾਲ ਹੱਥ ਲਗਾਉਂਦਾ ਸੀ ਬਲਕਿ ਉਸ ਦਾ ਜਿਨਸੀ ਸ਼ੋਸ਼ਣ ਵੀ ਕਰਦਾ ਸੀ। ਇਕ ਵਾਰੀ ਹੇਲੀ ਦੇ ਵਿਰੋਧ ਕਰਨ 'ਤੇ ਅੰਕਲ ਨੇ ਉਸ ਦੇ ਸਿਰ 'ਤੇ ਟੀ.ਵੀ. ਮਾਰ ਦਿਤਾ। ਦੋਸ਼ੀ ਅੰਕਲ ਨੇ ਇਹ ਹਮਲਾ ਹੇਲੀ 'ਤੇ ਉਸ ਸਮੇਂ ਕੀਤਾ ਜਦੋਂ ਉਹ ਸੋ ਰਹੀ ਸੀ। ਇਹ ਘਟਨਾ ਬ੍ਰਿਟੇਨ ਦੇ ਬੋਰਨਮਾਊਥ ਸੁਪਰ ਮਾਰਕੀਟ ਦੀ ਹੈ।
ਇਕ ਅੰਗਰੇਜੀ ਵੈਬਸਾਈਟ ਮੁਤਾਬਕ 58 ਸਾਲਾ ਕ੍ਰਿਸਟੋਫਰ ਵਾਲ, ਜਿਸ ਨੂੰ ਹੇਲੀ ਅੰਕਲ ਕਹਿ ਕੇ ਬੁਲਾਉਂਦੀ ਸੀ, ਨੇ ਉਸ ਦੇ ਦੋਸਤਾਂ ਸਾਹਮਣੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਉਹ ਹੇਲੀ ਨੂੰ ਗਲਤ ਤਰੀਕੇ ਨਾਲ ਹੱਥ ਲਗਾ ਰਿਹਾ ਸੀ ਅਤੇ ਉਸ ਨੂੰ ਅਪਣੇ ਨਾਲ ਜਾਣ ਲਈ ਕਹਿ ਰਿਹਾ ਸੀ। ਹੇਲੀ ਨੇ ਉਸ ਨਾਲ ਜਾਣ ਤੋਂ ਮਨਾ ਕਰ ਦਿਤਾ। ਉਸ ਨੇ ਅਪਣਾ ਗੁੱਸਾ ਹੇਲੀ ਤੋਂ ਉਦੋਂ ਕਢਿਆ ਜਦੋਂ ਉਹ ਸੌਂ ਰਹੀ ਸੀ। ਗੁੱਸੇ ਵਿਚ ਉਸ ਨੇ ਸੌਂ ਰਹੀ ਹੇਲੀ ਦੇ ਸਿਰ 'ਤੇ ਟੀ.ਵੀ. ਮਾਰ ਦਿਤਾ, ਜਿਸ ਕਾਰਨ ਹੇਲੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਘਟਨਾ ਦੇ 9 ਦਿਨ ਬਾਅਦ ਹੇਲੀ ਦੀ ਮੌਤ ਹੋ ਗਈ।
ਹੇਲੀ ਦੀ ਭੈਣ ਨੇ ਇਸ ਸਿਲਸਿਲੇ ਵਿਚ ਦਸਿਆ ਕਿ ਉਸ ਨੂੰ ਅਤੇ ਪਰਵਾਰ ਦੇ ਬਾਕੀ ਮੈਂਬਰਾਂ ਨੂੰ ਹੇਲੀ ਅਤੇ ਕ੍ਰਿਸਟੋਫਰ ਅੰਕਲ ਦੇ ਰਿਸ਼ਤੇ ਬਾਰੇ ਪਤਾ ਨਹੀਂ ਸੀ। ਜੇ ਪਤਾ ਹੁੰਦਾ ਤਾਂ ਸ਼ਾਇਦ ਅਜਿਹਾ ਨਾ ਹੁੰਦਾ। ਦੋਸ਼ੀ ਕ੍ਰਿਸਟੋਫਰ ਨੇ ਪੁਲਿਸ ਨੂੰ ਅਪਣੇ ਬਿਆਨ ਵਿਚ ਕਿਹਾ ਕਿ ਹੇਲੀ ਨੂੰ ਉਸ 'ਤੇ ਕੈਂਚੀ ਨਾਲ ਹਮਲਾ ਕੀਤਾ ਸੀ। ਖ਼ੁਦ ਨੂੰ ਬਚਾਉਣ ਦੀ ਕੋਸ਼ਿਸ ਵਿਚ ਉਸ ਨੇ ਹੇਲੀ ਦੇ ਸਿਰ 'ਤੇ ਟੀ.ਵੀ. ਮਾਰ ਦਿਤਾ।