ਕਾਬੁਲ 'ਚ ਜਬਰਦਸ‍ਤ ਬੰਬ ਧਮਾਕਾ, 40 ਲੋਕਾਂ ਦੀ ਮੌਤ

ਖ਼ਬਰਾਂ, ਕੌਮਾਂਤਰੀ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸ਼ਨੀਵਾਰ ਨੂੰ ਇਕ ਜਬਰਦਸਤ ਬੰਬ ਬਲਾਸਟ ਨਾਲ ਦਹਿਲ ਉੱਠੀ। ਜਬਰਦਸਤ ਵਿਸਫੋਟ ਵਿਚ ਘੱਟ ਤੋਂ ਘੱਟ 40 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਦੋਂ ਕਿ 140 ਤੋਂ ਜ‍ਿਆਦਾ ਲੋਕ ਜਖ਼ਮੀ ਹੋਏ ਹਨ ਜਿਨ੍ਹਾਂ ਵਿਚ ਕਈਆਂ ਦੀ ਹਾਲਤ ਗੰਭੀਰ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਕਾਬੁਲ ਵਿਚ ਵਿਦੇਸ਼ੀ ਦੂਤਾਵਾਸ ਅਤੇ ਸਰਕਾਰੀ ਇਮਾਰਤਾਂ ਦੇ ਕੋਲ ਇਕ ਐਂਬੁਲੈਂਸ ਵਿਚ ਬੰਬ ਛੁਪਾਇਆ ਗਿਆ ਸੀ, ਉਥੋਂ ਹੀ ਇਹ ਭਿਆਨਕ ਵਿਸਫੋਟ ਹੋਇਆ।