ਕਦੀ ਨਹੀਂ ਦੇਖਿਆ ਹੋਵੇਗਾ ਅਜਿਹਾ ਵਿਆਹ…ਸੁਪਨਾ ਹੋਇਆ ਸੱਚ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਦੀ ਨਹੀਂ ਦੇਖਿਆ ਹੋਵੇਗਾ ਅਜਿਹਾ ਵਿਆਹ…ਸੁਪਨਾ ਹੋਇਆ ਸੱਚ !

ਕਦੀ ਨਹੀਂ ਦੇਖਿਆ ਹੋਵੇਗਾ ਅਜਿਹਾ ਵਿਆਹ…ਸੁਪਨਾ ਹੋਇਆ ਸੱਚ !

 

ਹਰ ਜੋੜੇ ਦਾ ਸੁਪਨਾ ਹੁੰਦਾ ਹੈ ਆਪਣੇ ਵਿਆਹ ਨੂੰ ਸ਼ਾਨਦਾਰ ਬਣਾਉਣਾ ।ਅਜਿਹਾ ਕਰਨ ਲਈ ਕਈ ਲੋਕ ਕਰੋੜਾਂ ਰੁਪਏ ਖਰਚ ਕਰਦੇ ਹਨ ਤੇ ਕੁਝ ਲੋਕ ਡੈਸਟੀਨੇਸ਼ਨ ਵੈਡਿੰਗ ਪਲਾਨ ਕਰਦੇ ਹਨ।

 

ਅਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਮਾਸਕੋ ਦੇ ਇਸ ਜੋੜੇ ਨੇ ਜਿਸ ਵਿਚ 30 ਸਾਲਾ ਦੁਲਹਾ-ਦੁਲਹਨ ਨੇ 23 ਸਾਲ ਦੇ ਭਾਲੂ ਸਟੀਫਨ ਨੂੰ ਸੱੱਦਾ ਦਿੱੱਤਾ।

 

ਤੁਹਾਨੂੰ ‘ਹਾਓ ਆਈ ਮੈਟ ਯੁਅਰ ਮਦਰ’ ਦਾ ਬਾਰਨੀ ਸਟਿਨਸਨ ਤਾਂ ਯਾਦ ਹੀ ਹੋਵੇਗਾ ਜਿਸ ਵਿਚ ਵੈਡਿੰਗ ਸੈਰੇਮਨੀ ਵਿਚ ਰਿੰਗ ਲੈ ਕੇ ਭਾਲੂ ਆਉਂਦਾ ਹੈ।

 

ਮਾਸਕੋ ਦੇ ਇਸ ਜੋੜੇ ਦੇ ਵਿਆਹ ਵਿਚ ਆਏ ਭਾਲੂ ਦਾ ਭਾਰ 300 ਪਾਊਂਡ ਸੀ ਜਿਸਦਾ ਕਦ 7 ਫੁੱੱਟ ਸੀ।ਇਸ ਮੌਕੇ ਖਾਸ ਗੱਲ ਇਹ ਰਹੀ ਕਿ ਭਾਲੂ ਨਾ ਸਿਰਫ ਰਿੰਗ ਲੈ ਕੇ ਆਇਆ ਬਲਕਿ ਭਾਲੂ ਨੇ ਉਨ੍ਹਾਂ ਨਾਲ ਪੋਜ਼ ਬਣਾ ਕੇ ਫੋਟੋ ਵੀ ਖਿਚਵਾਈ।

 

ਸਟੀਫਨ ਨਾਂ ਦਾ ਇਹ ਭਾਲੂ ਵੱੱਡਾ ਹੋਣ ਦੇ ਨਾਲ-ਨਾਲ ਕਾਫੀ ਸਵੀਟ ਵੀ ਹੈ। ਇਸ ਨਵੇਂ ਵਿਆਹੇ ਜੋੜੇ ਦਾ ਕਹਿਣਾ ਸੀ ਕਿ ਉਹ ਸਟੀਫਨ ਨੂੰ ਆਪਣੇ ਵਿਆਹ ‘ਚ ਬੁਲਾਕੇ ਕਾਫੀ ਖੁਸ਼ ਹੋਏ ਤੇ ਉਨ੍ਹਾਂ ਦਾ ਸੁਪਨਾ ਵੀ ਪੂਰਾ ਹੋ ਗਿਆ।

 

ਤੁਹਾਨੂੰ ਦਸਦਈਏ ਕਿ ਸਟੀਫਨ ਨੂੰ ਸਿਰਫ 3 ਸਾਲ ਦੀ ਉਮਰ ਵਿਚ ਰੂਸੀ ਜੋੜੇ ਨੇ ਅਡਾਪਟ ਕੀਤਾ ਸੀ ।ਸਟੀਫਨ ਹੋਰਾਂ ਭਾਲੂਆਂ ਤੋਂ ਬੇਹੱੱਦ ਅਲੱੱਗ ਹੈ ਤੇ ਲੋਕਾਂ ਨੂੰ ਪਿਆਰ ਕਰਦਾ ਹੈ ਤੇ ਮਿਲ ਜੁਲ ਕੇ ਰਹਿੰਦਾ ਹੈ।