ਪਾਕਿਸਤਾਨ ਦੇ ਦੋ ਟੀ.ਵੀ. ਨਿਊਜ ਐਂਕਰਸ ਦੇ ਵਿਚ ਲੜਾਈ ਹੋ ਗਈ। ਉਸ ਸਮੇਂ ਭਲੇ ਹੀ ਬੁਲੇਟਿਨ ਆਨ ਏਅਰ ਨਹੀਂ ਹੋਇਆ ਸੀ, ਪਰ ਕੈਮਰਾ ਆਨ ਸੀ। ਇਹ ਪੂਰੀ ਲੜਾਈ ਕੈਮਰੇ 'ਤੇ ਰਿਕਾਰਡ ਹੋ ਗਈ। ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਐਂਕਰਸ ਲਾਹੌਰ ਦੇ ਨਿਊਜ ਚੈੱਨਲ ਸਿਟੀ 42 ਦੇ ਹਨ। ਕੈਮਰੇ ਦੇ ਸਾਹਮਣੇ ਦੋਨੋਂ ਅਚਾਨਕ ਝਗੜ ਪੈਂਦੇ ਹਨ। ਉਥੇ ਹੀ ਇਕ ਐਂਕਰ, ਮਹਿਲਾ ਐਂਕਰ ਨਾਲ ਵਿਵਹਾਰ 'ਤੇ ਸਵਾਲ ਚੁੱਕਦੇ ਹੋਏ ਆਪਣੇ ਪ੍ਰੋਡਿਊਸਰ ਨਾਲ ਸ਼ਿਕਾਇਤ ਕਰਦਾ ਹੈ।