ਕੈਨੇਡਾ: ਬਰਫਬਾਰੀ ਦੌਰਾਨ ਵਿਆਹ ਵਾਲੇ ਜੋੜਿਆਂ ਨੇ ਕਰਵਾਏ ਫੋਟੋਸ਼ੂਟ

ਖ਼ਬਰਾਂ, ਕੌਮਾਂਤਰੀ

ਜਦੋਂ ਤੁਸੀਂ ਵਿਆਹ ਜਾਂ ਵਿਆਹ ਦੇ ਫੋਟੋਸ਼ੂਟ ਬਾਰੇ ਸੋਚਦੇ ਹੋ ਤਾਂ ਤੁਹਾਡੇ ਦਿਮਾਗ ਵਿਚ ਪਹਿਲਾ ਸਵਾਲ ਇਹ ਹੀ ਆਉਂਦਾ ਹੈ ਕਿ ਮੌਸਮ ਗਰਮ ਹੋਵੇ। ਕਹਿਣ ਦਾ ਭਾਵ ਹੈ ਬਰਫਬਾਰੀ ਨਾ ਹੋਵੇ ਪਰ ਕੈਨੇਡਾ ਦੇ ਸੂਬੇ ਨਿਊਫਾਊਡਲੈਂਡ 'ਚ ਜੋੜਿਆਂ 'ਚ ਕੁਝ ਵੱਖਰਾ ਹੀ ਦੇਖਣ ਨੂੰ ਮਿਲਿਆ, ਜਿੱਥੇ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਅਤੇ ਬਰਫਬਾਰੀ ਹੋ ਰਹੀ ਹੈ। ਅਲੈਕ ਸਟੈਡ ਜੋ ਕਿ ਵਿਆਹ ਵਾਲੇ ਜੋੜਿਆਂ ਦਾ ਫੋਟੋਸ਼ੂਟ ਕਰਦੀ ਹੈ, ਉਸ ਨੇ ਨਿਊਫਾਊਡਲੈਂਡ ਦੇ ਸ਼ਹਿਰ ਸੈਂਟ ਜੌਨਸ 'ਚ ਜੋੜਿਆਂ ਦੇ ਵਿਆਹ ਦੇ ਫੋਟੋਸ਼ੂਟ ਕੀਤੇ।