ਕੈਨੇਡਾ 'ਚ ਬੱਚੇ ਨੂੰ ਜਨਮ ਦੇ ਕੇ ਸੁੱਟਣ ਵਾਲੀ ਮਾਂ ਨੂੰ ਪੁਲਿਸ ਨੂੰ ਕੀਤਾ ਕਾਬੂ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਸ਼ਹਿਰ ਉੱਤਰੀ ਯਾਰਕ 'ਚ ਇਕ ਪਲਾਜ਼ਾ ਨੇੜਿਓਂ ਨਵਜੰਮੇ ਬੱਚੇ ਦੇ ਮਿਲਣ ਮਗਰੋਂ ਤੜਥੱਲੀ ਮਚ ਗਈ ਸੀ। ਬੱਚੇ ਨੂੰ ਇਸ ਤਰ੍ਹਾਂ ਸੁੱਟ ਕੇ ਜਾਣ ਵਾਲੀ ਮਾਂ ਦੀ ਪਛਾਣ ਹੋ ਗਈ ਹੈ। ਇਸ ਬੱਚੇ ਨੂੰ ਇਕ ਜੋੜੇ ਨੇ ਦੇਖਿਆ ਸੀ ਤੇ ਉਸ ਨੂੰ ਬਚਾਉਣ ਲਈ ਅਜੇ ਤਕ ਕੋਸ਼ਿਸ਼ਾਂ ਚੱਲ ਰਹੀਆਂ ਹਨ। ਜਾਂਚ ਮਗਰੋਂ ਪਤਾ ਲੱਗਿਆ ਕਿ ਇਸ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੀ ਉਮਰ ਸਿਰਫ 19 ਸਾਲ ਹੈ ਤੇ ਉਹ ਕੋਰੀਆ ਦੀ ਰਹਿਣ ਵਾਲੀ ਹੈ। 

ਤਸਵੀਰਾਂ ਤੋਂ ਸਪੱਸ਼ਟ ਹੈ ਕਿ ਵੱਡੀ ਗਿਣਤੀ 'ਚ ਪੁਲਿਸ ਨੇ ਇਸ ਔਰਤ ਨੂੰ ਘੇਰਿਆ ਹੋਇਆ ਸੀ ਪਰ ਉਸ ਨੂੰ ਹੱਥਕੜੀਆਂ ਨਹੀਂ ਲਗਾਈਆਂ ਸਨ। ਪੁਲਿਸ ਨੇ ਕਿਹਾ ਕਿ ਇਸ ਔਰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਨੂੰ ਵੀ ਦੱਸਿਆ ਨਹੀਂ ਸੀ ਕਿ ਉਹ ਮਾਂ ਬਣਨ ਵਾਲੀ ਹੈ। ਫਿਲਹਾਲ ਬੱਚੇ ਅਤੇ ਉਸ ਦੀ ਮਾਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ।