ਟੋਰਾਂਟੋ: ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ 'ਚ ਭਿਆਨਕ ਬਰਫਬਾਰੀ ਹੋ ਰਹੀ ਹੈ ਅਤੇ ਇਸ ਦੇ ਕਾਰਣ ਬੇਘਰ ਲੋਕਾਂ ਨੂੰ ਰਹਿਣ ਲਈ ਥਾਂ ਦੇਣਾ ਸਰਕਾਰ ਲਈ ਬਹੁਤ ਵੱਡੀ ਚਿਤਾਵਨੀ ਬਣ ਗਿਆ ਹੈ। ਆਮ ਲੋਕਾਂ ਦਾ ਵੀ ਘਰਾਂ 'ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਪੂਰਬੀ ਸੂਬਿਆਂ 'ਚ ਹਜ਼ਾਰਾਂ ਘਰਾਂ 'ਚ ਬਿਜਲੀ ਬੰਦ ਹੈ ਅਤੇ ਤਟੀ ਖੇਤਰਾਂ ਦੀਆਂ ਸੜਕਾਂ ਬਰਬਾਦ ਹੋ ਗਈਆਂ ਹਨ। ਕੈਨੇਡਾ ਦੇ ਮੌਸਮ ਵਿਭਾਗ ਮੁਤਾਬਕ ਇਨ੍ਹਾਂ ਦਿਨਾਂ 'ਚ ਬਰਫੀਲੀਆਂ ਹਵਾਵਾਂ ਦੀ ਰਫਤਾਰ 169 ਕਿਲੋਮੀਟਰ ਪ੍ਰਤੀ ਘੰਟਾ ਤਕ ਹੋ ਗਈ ਹੈ ਅਤੇ ਕੱਲ ਹੈਲੀਫੈਕਸ ਤੋਂ ਓਟਾਵਾ ਵਿਚਕਾਰ ਸੜਕਾਂ 'ਤੇ ਜੰਮੀ ਬਰਫ ਨੂੰ ਹਟਾਉਣ 'ਚ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪਈ।
ਇਸ ਹੱਲ ਨੂੰ ਲੈ ਕੇ ਟੋਰਾਂਟੋ ਦੇ ਮੇਅਰ ਜਾਨ ਟੋਰੀ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰਬੰਧ ਪਹਿਲਾਂ ਨਹੀਂ ਕੀਤੇ। ਪੇਸ਼ੇ ਤੋਂ ਨਰਸ ਅਤੇ ਹਾਊਸਿੰਗ ਐਡਵੋਕੇਟ ਕੈਥੀ ਕ੍ਰੋਵੀ ਨੇ ਤਾਪਮਾਨ 'ਚ ਲਗਾਤਾਰ ਆ ਰਹੀ ਗਿਰਾਵਟ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਲ ਘਰ ਨਹੀਂ ਹੈ ਉਹ ਸੜਕਾਂ 'ਤੇ ਠੰਡ ਦੇ ਕਾਰਣ ਮਾਰੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 30 ਸਾਲਾਂ 'ਚ ਮੈਂ ਇਸ ਤੋਂ ਬੁਰਾ ਸਮਾਂ ਨਹੀਂ ਦੇਖਿਆ।