ਕੈਨੇਡਾ 'ਚ ਪੰਜਾਬੀਆਂ ਦਾ ਡੰਕਾ , ਇਸ ਸਿੱਖ ਨੇ ਕੀਤਾ ਨਾਮ ਰੋਸ਼ਨ

ਖ਼ਬਰਾਂ, ਕੌਮਾਂਤਰੀ

ਕੈਨੇਡਾ 'ਚ ਜਗਮੀਤ ਸਿੰਘ ਅਗਲੀਆਂ ਫੈਡਰਲ ਚੋਣਾਂ 'ਚ ਨਵੇਂ ਡੈਮੋਕ੍ਰੇਟ ਦੇ ਤੌਰ 'ਤੇ ਐੱਨ. ਡੀ. ਪੀ. ਵੱਲੋਂ ਚੁਣੇ ਗਏ। ਐੱਨ. ਡੀ. ਪੀ. ਓਨਟਾਰੀਓ ਦੇ ਸਾਬਕਾ ਡਿਪਟੀ ਨੇਤਾ ਮਿਸਟਰ ਸਿੰਘ ਨੇ ਨਤੀਜਿਆਂ 'ਚ ਪਹਿਲੀ ਬੈਲਟ 'ਤੇ ਪਹੁੰਚ ਕੇ ਹੈਰਾਨ ਕਰ ਦਿੱਤਾ ਸੀ। ਐਤਵਾਰ ਨੂੰ ਉਹ ਪਹਿਲੇ ਗੇੜ ਦੇ ਨਤੀਜੇ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਜਿੱਤ ਦੀ ਚਰਚਾ ਕੀਤੀ ਜਾ ਰਹੀ ਸੀ। 

ਉਨ੍ਹਾਂ ਨੇ 53.6 ਫੀਸਦੀ ਸਮਰਥਨ ਨਾਲ ਜਿੱਤ ਹਾਸਲ ਕੀਤੀ। 65,782 ਲੋਕਾਂ 'ਚੋਂ 35,000 ਤੋਂ ਵੱਧ ਵੋਟਾਂ ਸਿੰਘ ਦੀ ਪਾਰਟੀ ਨੂੰ ਮਿਲੀਆਂ। ਇਨ੍ਹਾਂ ਚੋਣਾਂ 'ਚ ਸ਼ਾਮਲ ਚਾਰਲੀ ਐਂਗਸ, ਜਿਹੜੀ ਕਿ ਉੱਤਰੀ ਓਨਟਾਰੀਓ 'ਤੋਂ ਇਕ ਸਾਬਕਾ ਮੈਂਬਰ ਹੈ ਉਹ ਦੂਜੇ ਨੰਬਰ 'ਤੇ ਰਹੀ। ਮੈਨੀਟੋਬਾ ਤੋਂ ਐੱਮ. ਪੀ. ਨਿੱਕੀ ਅਸ਼ਟਨ, ਕਿਊਬੈਕ ਦੇ ਐੱਮ. ਪੀ. ਗਾਯ ਕੇਰਨ ਅਤੇ ਹੋਰ ਮੈਂਬਰ ਨੂੰ ਚੋਣਾਂ ਦੀ ਦੌੜ 'ਚ ਵੋਟਾਂ ਘੱਟ ਮਿਲਣ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। 

ਸਿਰਫ 52.8 ਫੀਸਦੀ ਉਮੀਦਵਾਰਾਂ ਨੂੰ ਵੋਟਰਾਂ ਨੇ ਵੱਲੋਂ ਯੋਗ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਜਗਮੀਤ ਹੋਰਨਾਂ ਉਮੀਦਵਾਰਾਂ ਤੋਂ ਬਾਅਦ ਚੋਣਾਂ 'ਚ ਦਾਖਲ ਹੋਏ, ਪਰ ਛੇਤੀ ਹੀ ਉਨ੍ਹਾਂ ਨੇ ਹੋਰਨਾਂ ਉਮੀਦਵਾਰਾਂ ਨੂੰ ਪਿੱਛੇ ਛੱਡਦੇ ਹੋਏ ਚੋਣਾਂ ਦੀ ਦੌੜ 'ਚ ਅੱਗੇ ਨਿਕਲ ਗਏ। ਜਿਸ ਕਾਰਨ ਅੱਜ ਉਹ ਐੱਨ. ਡੀ. ਪੀ. ਵੱਲੋਂ ਆਗੂ ਚੁਣੇ ਗਏ।