ਓਟਾਵਾ : ਕੈਨੇਡਾ 'ਚ ਵੱਖ-ਵੱਖ ਦੇਸ਼ਾਂ ਤੋਂ ਲੋਕ ਇਥੇ ਆ ਕੇ ਵਸੇ ਹਨ ਜੋ ਦਿਨ-ਰਾਤ ਮਿਹਨਤ ਕਰ ਕੇ ਅਪਣੇ ਦੇਸ਼ਾਂ ਨੂੰ ਪੈਸਾ ਭੇਜਦੇ ਹਨ। ਇਥੇ ਰਹਿੰਦੇ ਭਾਰਤੀ ਵੀ ਚੰਗੀ ਕਮਾਈ ਕਰਦੇ ਹਨ। ਖ਼ਾਸ ਤੌਰ 'ਤੇ ਪੰਜਾਬੀਆਂ ਲਈ ਤਾਂ ਕੈਨੇਡਾ ਬਹੁਤ ਖ਼ਾਸ ਬਣ ਗਿਆ ਹੈ। ਇਕ ਸਰਵੇ ਮੁਤਾਬਕ ਕੈਨੇਡਾ 'ਚ ਚੰਗੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ ਅਪਣੇ ਦੇਸ਼ ਨਾਲ ਕਾਰੋਬਾਰ ਨਹੀਂ ਕਰ ਰਹੇ ਜਦਕਿ ਚੀਨੀ ਇਸ ਖੇਤਰ 'ਚ ਅੱਗੇ ਹਨ ਹਾਲਾਂਕਿ ਉਹ ਪੰਜਾਬੀਆਂ ਨਾਲੋਂ 10 ਤੋਂ 15 ਫ਼ੀ ਸਦੀ ਘਟ ਕਮਾਈ ਕਰਦੇ ਹਨ। ਕੈਨੇਡਾ ਦੀ ਰੈਵੇਨਿਊ ਏਜੰਸੀ ਦੀ ਟੈਕਸ ਗ੍ਰੋਥ ਰਿਪੋਰਟ 'ਚ ਪ੍ਰਗਟਾਵਾ ਹੋਇਆ ਹੈ ਕਿ ਉਥੇ ਵਸੇ ਅਤੇ ਪੜ੍ਹੇ ਲਿਖੇ ਪੰਜਾਬੀ ਸਾਲ 'ਚ ਘਟੋ-ਘਟ 80 ਹਜ਼ਾਰ ਡਾਲਰ ਕਮਾ ਰਹੇ ਹਨ ਜਦਕਿ ਉਥੇ ਸਰਕਾਰੀ ਨੌਕਰੀ ਅਤੇ ਵਪਾਰ ਕਰਨ ਵਾਲੇ ਪੰਜਾਬੀ ਸਾਲਾਨਾ 2 ਤੋਂ ਢਾਈ ਲੱਖ ਰੁਪਏ ਕਮਾ ਰਹੇ ਹਨ।