ਕੈਨੇਡਾ ਚੋਣਾਂ 2019 ਲਈ ਮਜ਼ਬੂਤ ਹੋ ਰਿਹਾ ਹੈ ਜਗਮੀਤ ਸਿੰਘ ਦਾ ਆਧਾਰ

ਖ਼ਬਰਾਂ, ਕੌਮਾਂਤਰੀ

ਐਨ.ਡੀ.ਪੀ. ਨਾਲ ਜਗਮੀਤ ਸਿੰਘ ਨੇ ਜੋੜੇ 50000 ਨਵੇਂ ਮੈਂਬਰ
ਐਨ.ਡੀ.ਪੀ. ਦੀ ਮੈਂਬਰਸ਼ਿਪ ਹੋਈ ਤਿੰਨ ਗੁਣਾ
ਪਾਰਟੀ ਦੇ ਵੋਟਰ ਆਧਾਰ ਵਿੱਚ ਮਿਸਾਲਦਾਇਕ ਵਾਧਾ
2019 ਨੂੰ ਲੈ ਕੇ ਜਗਮੀਤ ਦੀ ਸਮਰੱਥਾ ਲੱਗੀ ਝਲਕਣ 

13 ਹਫਤਿਆਂ ਦੇ ਘੱਟ ਸਮੇਂ ਵਿੱਚ ਜਗਮੀਤ ਸਿੰਘ ਨੇ ਐਨਡੀਪੀ ਲਈ 50000 ਨਵੇਂ ਮੈਂਬਰਜ਼ ਬਣਾਏ ਹਨ। ਇਸ ਹੰਭਲੇ ਨਾਲ ਐਨਡੀਪੀ ਦੀ ਮੈਂਬਰਸਿ਼ਪ ਤਿੱਗੁਣੀ ਹੋ ਗਈ ਹੈ। ਹੁਣ ਆਖਿਆ ਜਾ ਸਕਦਾ ਹੈ ਕਿ 2019 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਐਨਡੀਪੀ ਨੇ ਵੀ ਆਪਣਾ ਆਧਾਰ ਮਜ਼ਬੂਤ ਕਰ ਲਿਆ ਹੈ।

ਜਗਮੀਤ ਨੇ ਹੇਠ ਲਿਖੇ ਅਨੁਸਾਰ ਮੈਂਬਰਾਂ ਨੂੰ ਸਾਈਨ ਕੀਤਾ :
ਬ੍ਰਿਟਿਸ਼ ਕੋਲੰਬੀਆ ਵਿੱਚ 10000 ਤੋਂ ਵੱਧ
ਅਲਬਰਟਾ ਵਿੱਚ 3000 ਤੋਂ ਵੱਧ
ਸਸਕੈਚਵਨ ਵਿੱਚ 500 ਤੋਂ ਵੱਧ
ਮੈਨੀਟੋਬਾ ਵਿੱਚ 2000 ਤੋਂ ਵੱਧ
ਓਨਟਾਰੀਓ ਵਿੱਚ 30000 ਤੋਂ ਵੱਧ
ਕਿਊਬੈਕ ਵਿੱਚ ਲੱਗਭਗ 1500 ਮੈਂਬਰ


ਐਨਡੀਪੀ ਨਾਲ ਬਹੁਤੇ ਲੋਕ ਉਨ੍ਹਾਂ ਇਲਾਕਿਆਂ ਵਿੱਚੋਂ ਜੁੜੇ ਹਨ ਜਿੱਥੋਂ 2015 ਵਿੱਚ ਲਿਬਰਲ ਪਾਰਟੀ ਜੇਤੂ ਰਹੀ ਸੀ। ਇਸ ਤੋਂ ਦੇਸ਼ ਭਰ ਵਿੱਚ ਤਬਦੀਲੀ ਦੀ ਗੁੰਜਾਇਸ਼ ਵੀ ਸਾਫ ਨਜ਼ਰ ਆਉਣ ਲੱਗੀ ਹੈ। ਇਸ ਦੇ ਨਾਲ ਹੀ ਮੁੜ ਮਜ਼ਬੂਤੀ ਵੱਲ ਵੱਧ ਰਹੀ ਐਨਡੀਪੀ ਪਿੱਛੇ ਜਗਮੀਤ ਦੀ ਸਮਰੱਥਾ ਵੀ ਸਾਫ ਝਲਕ ਰਹੀ ਹੈ। 

ਇਹ ਸੱਭ 3259 ਵਾਲੰਟੀਅਰਜ਼, 1147 ਗ੍ਰੋਥ ਕੈਪਟਨਜ਼ ਤੇ 73 ਆਰਗੇਨਾਈਜ਼ਰਜ਼ ਅਤੇ ਦੋ ਫੀਲਡ ਡਾਇਰੈਕਟਰਜ ਦੀ ਮਿਹਰਬਾਨੀ ਸਦਕਾ ਸੰਭਵ ਹੋ ਸਕਿਆ ਹੈ। ਸਿਰਫ ਤਿੰਨ ਮਹੀਨਿਆਂ ਦੇ ਅਰਸੇ ਵਿੱਚ ਜਗਮੀਤ ਸਿੰਘ ਨੇ ਐਨੀ ਮਜ਼ਬੂਤ ਆਰਗੇਨਾਈਜ਼ਿੰਗ ਟੀਮ ਕੈਨੇਡਾ ਭਰ ਵਿੱਚ ਕਾਇਮ ਕਰ ਲਈ ਹੈ 'ਤੇ ਸੱਚਮੁੱਖ ਹੁਣ ਆਖ ਸਕਦੇ ਹਾਂ ਕਿ ਐਨਡੀਪੀ 2019 ਦੀਆਂ ਚੋਣਾਂ ਦੌਰਾਨ ਜਸਟਿਨ ਟਰੂਡੋ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ।