ਕੈਨੇਡਾ ਦੇ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਯੋਗ ਉਦੀਮਵਾਰਾਂ ਲਈ ਖੁਸ਼ਖਬਰੀ !

ਖ਼ਬਰਾਂ, ਕੌਮਾਂਤਰੀ

ਸਸਕੈਚੇਵਨ ਸਰਕਾਰ ਵੱਲੋਂ 1000 ਨਵੀਆਂ ਅਰਜ਼ੀਆਂ ‘ਪਹਿਲਾਂ ਆਉ-ਪਹਿਲਾਂ ਪਾਉ’ ਦੇ ਆਧਾਰ ‘ਤੇ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਯੋਗ ਉਮੀਦਵਾਰਾਂ ਨੂੰ ਪ੍ਰੋਵਿਨਸ਼ੀਅਲ ਨੌਮੀਨੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਅਤੇ ਇਸ ਰਾਹੀਂ ਉਹ ਆਪਣੇ ਪਤੀ-ਪਤਨੀ ਅਤੇ ਨਿਰਭਰ ਬੱਚਿਆਂ ਨੂੰ ਕੈਨੇਡਾ ਬੁਲਾਉਣ ਲਈ ਇਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀ ਦਾਖਲ ਕਰ ਸਕਦੇ ਹਨ। 

ਕੈਨੇਡਾ ਦੇ ਸਸਕੈਚੇਵਨ ਸੂਬੇ ਵੱਲੋਂ ਇਮੀਗ੍ਰੇਸ਼ਨ ਨੌਮਿਨੀ ਪ੍ਰੋਗਰਾਮ ਦੀ ਉਪ ਸ਼੍ਰੇਣੀ ‘ਇੰਟਰਨੈਸ਼ਨਲ ਸਕਿੱਲਡ ਵਰਕਰ-ਐਕਸਪ੍ਰੈਸ ਐਂਟਰੀ’ ਤਹਿਤ 1000 ਨਵੀਆਂ ਅਰਜ਼ੀਆਂ ਮੰਗੀਆਂ ਹਨ।ਕੈਨੇਡਾ ਦੇ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਯੋਗ ਉਦੀਮਵਾਰਾਂ ਲਈ ਇਹ ਚੰਗਾ ਮੌਕਾ ਹੈ ਕਿਉਂਕਿ ਬਗੈਰ ਨੌਕਰੀ ਦੀ ਪੇਸ਼ਕਸ਼ ਵਾਲੇ ਵੀ ਯੋਗ ਮੰਨੇ ਜਾਣਗੇ। 

ਨਵੀਂ ਲਿਸਟ ‘ਚ ਵਧੇਰੇ ਮੰਗ ਵਾਲੇ 42 ਕਿੱਤਿਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਨ੍ਹਾਂ ‘ਚੋਂ 19 ਵਾਸਤੇ ਕਿਸੇ ਤਰ੍ਹਾਂ ਦੇ ਪੇਸ਼ੇਵਰ ਲਾਇਸੰਸ ਦੀ ਜ਼ਰੂਰਤ ਨਹੀਂ ਵੀ ਨਹੀਂ। ਅਰਜ਼ੀਆਂ ਦਾਖਲ ਕਰਨ ਲਈ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਜੇ ਬਿਨੈਕਾਰ ਕੈਨੇਡਾ ‘ਚ ਰਹਿ ਰਿਹਾ ਹੈ ਤਾਂ ਉਸ ਕੋਲ ਕਾਨੂੰਨੀ ਦਰਜੇ ਦਾ ਸਬੂਤ ਹੋਣਾ ਚਾਹੀਦਾ ਹੈ। 

ਉਸ ਕੋਲ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੰਬਰ ਅਤੇ ਜੌਬ ਸੀਕਰ ਵੈਲੀਡੇਸ਼ਨ ਕੋਡ ਵੀ ਹੋਵੇ।ਐੱਸ. ਆਈ. ਐੱਨ. ਪੀ. ਅੰਕ ਮੁਲਾਂਕਣ ਦੌਰਾਨ ਉਸ ਨੂੰ 100 ‘ਚੋਂ ਘੱਟ ਤੋਂ ਘੱਟ 60 ਨੰਬਰ ਲੈਣੇ ਲਾਜ਼ਮੀ ਹਨ। ਬਿਨੈਕਾਰ ਨੇ ਕੈਨੇਡੀਅਨ ਸਿੱਖਿਆ ਪ੍ਰਣਾਲੀ ‘ਚ ਇਕ ਸਾਲ ਪੋਸਟ ਸੈਕੰਡਰੀ ਸਿੱਖਿਆ ਜਾਂ ਇਸ ਦੇ ਬਰਾਬਰ ਸਿਖਲਾਈ ਹਾਸਲ ਕੀਤੀ ਹੋਵੇ। ਇਸ ਦੇ ਸਬੂਤ ਵੱਜੋਂ ਕੋਈ ਡਿਗਰੀ, ਡਿਪਲੋਮਾ, ਸਰਟੀਫਿਕੇਟ ਜਾਂ ਟਰੇਡ ਸਰਟੀਫਿਕੇਟ ਦੇ ਬਰਾਬਰ ਦਸਤਾਵੇਜ਼ ਪੇਸ਼ ਕਰਨੇ ਹੋਣਗੇ।