ਕੈਨੇਡਾ ਦੇ 14 ਗੁਰਦੁਆਰਿਆਂ ਦੇ ਵੱਲੋਂ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ ਵਿਚ ਪਰਵੇਸ਼ 'ਤੇ ਲਗਾਏ ਗਏ ਪ੍ਰਤੀਬੰਧ ਦੇ ਬਾਅਦ ਹੁਣ ਅਮਰੀਕਾ ਨੇ ਵੀ ਕੁਝ ਇਸੇ ਤਰ੍ਹਾਂ ਦਾ ਫੈਸਲਾ ਲਿਆ ਹੈ। ਅਮਰੀਕਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ 96 ਗੁਰਦੁਆਰਿਆਂ ਵਿਚ ਭਾਰਤੀ ਅਧਿਕਾਰੀਆਂ ਦੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਆਰਐਸਐਸ ਅਤੇ ਸ਼ਿਵ ਸੈਨਾ ਦੇ ਨੇਤਾਵਾਂ 'ਤੇ ਵੀ ਲਾਗੂ ਹੋਵੇਗਾ।
ਇੱਕ ਨਿੱਜੀ ਅਖ਼ਬਰ ਦੇ ਮੁਤਾਬਕ, ਸਿੱਖ ਗੁਰਦੁਆਰਿਆਂ ਦੀ ਸੰਸਥਾ - ‘ਸਿੱਖ ਕੋਆਰਡਿਨੇਸ਼ਨ ਕਮੇਟੀ ਆਫ ਈਸਟ ਕੋਸਟ’ (SCCEC) ਅਤੇ ‘ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ’ (APGC) ਨੇ ਭਾਰਤੀ ਅਧਿਕਾਰੀਆਂ ਅਤੇ ਰਾਜਨਾਇਕਾਂ ਦੇ ਅਮਰੀਕਾ ਦੇ 96 ਗੁਰਦੁਆਰਿਆਂ ਵਿਚ ਦਾਖਲ ਹੋਣ, ਨਗਰ ਕੀਰਤਨ ਸਮੇਤ ਕਿਸੇ ਵੀ ਸਮਾਜਕ ਜਾਂ ਧਾਰਮਿਕ ਪ੍ਰੋਗਰਾਮ ਦਾ ਹਿੱਸਾ ਬਣਨ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।