ਕੈਨੇਡਾ ਦੇ ਚਾਰ ਸੂਬਿਆਂ 'ਚ ਪਈ ਰਿਕਾਰਡ ਤੋੜ ਠੰਡ

ਖ਼ਬਰਾਂ, ਕੌਮਾਂਤਰੀ

ਅਲਬਰਟਾ: ਕੈਨੇਡਾ ਨੇ ਨਵੇਂ ਸਾਲ ਦਾ ਸਵਾਗਤ ਹੱਡ ਚੀਰਵੀਂ ਠੰਡ 'ਚ ਕੀਤਾ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ 31 ਦਸੰਬਰ ਅਤੇ ਇਕ ਜਨਵਰੀ ਨੂੰ ਕੈਨੇਡਾ ਦੇ ਚਾਰ ਸੂਬਿਆਂ 'ਚ ਰਿਕਾਰਡ ਤੋੜ ਠੰਡ ਪਈ ਅਤੇ ਉਨ੍ਹਾਂ ਇਸ ਨੂੰ ਇਤਿਹਾਸਕ ਤਕ ਕਹਿ ਦਿੱਤਾ। ਹਾਲਾਂਕਿ ਲੋਕਾਂ ਨੇ ਨਵੇਂ ਸਾਲ ਦੇ ਸਵਾਗਤ 'ਚ ਜਸ਼ਨ ਮਨਾਏ ਪਰ ਬਹੁਤ ਸਾਰੇ ਪ੍ਰੋਗਰਾਮ ਰੱਦ ਵੀ ਕੀਤੇ ਗਏ। 

ਅਲਬਰਟਾ ਅਤੇ ਸਸਕੈਚਵਨ ਦੇ ਕਈ ਹਿੱਸਿਆਂ 'ਚ 31 ਦਸੰਬਰ ਨੂੰ ਅਤੇ ਓਨਟਾਰੀਓ ਅਤੇ ਕਿਊਬਿਕ 'ਚ ਪਹਿਲੀ ਜਨਵਰੀ ਨੂੰ ਵਧੇਰੇ ਠੰਡ ਸੀ। ਕਿਊਬਿਕ ਦੇ ਲਾ ਗਰੈਂਡ ਰਿਵਰ ਇਲਾਕੇ ਦਾ ਤਾਪਮਾਨ ਸੋਮਵਾਰ ਸਵੇਰੇ -48.2 ਸੈਲਸੀਅਸ ਰਿਕਾਰਡ ਕੀਤਾ ਗਿਆ।

ਦੱਸ ਦਈਏ ਕਿ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ 'ਤੇ ਬਣਿਆ ਨਿਆਗਰਾ ਝਰਨਾ ਵੀ ਬਰਫ ਨਾਲ ਜੰਮ ਗਿਆ ਹੈ ਤੇ ਲੋਕ ਇਸ ਨੂੰ ਦੇਖਣ ਲਈ ਜਾ ਰਹੇ ਹਨ। ਹਾਲਾਂਕਿ ਵਧੇਰੇ ਠੰਡ ਕਾਰਨ ਸੈਲਾਨੀਆਂ ਦੇ ਆਉਣ 'ਚ ਕਮੀ ਆਈ ਹੈ।