ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਇਸ ਲਈ ਡਾਕਟਰ ਜਾਂ ਦਾਈ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਡਾਕਟਰ ਬਾਰੇ ਦੱਸਾਂਗੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 50 ਸਾਲ ਡਾਕਟਰ ਦੀ ਭੂਮਿਕਾ ਵਜੋਂ ਨਿਭਾਏ।
ਡਾ. ਵਿਸਲਾਅ ਰਾਵਲੁਕ ਨੇ ਆਪਣੇ 50 ਸਾਲਾਂ ਦੇ ਕਰੀਅਰ ਦੌਰਾਨ ਕਈ ਬੱਚਿਆਂ ਦੀ ਡਿਲਿਵਰੀ ਕਰਾਉਣ 'ਚ ਮਦਦ ਕੀਤੀ। ਉਨ੍ਹਾਂ ਨੇ ਡਾਕਟਰ ਵਜੋਂ ਆਪਣਾ ਕਰੀਅਰ ਪੋਲੈਂਡ ਤੋਂ ਸ਼ੁਰੂ ਕੀਤਾ ਅਤੇ ਖਤਮ ਕੈਨੇਡਾ ਦੇ ਸੂਬੇ ਨਿਊਫਾਊਡਲੈਂਡ ਐਂਡ ਲੈਬਰਾਡੋਰ ਦੇ ਟਾਊਨ ਹੈੱਪੀ ਵੈਲੀ-ਗੋਜ਼ ਬੇਅ 'ਚ ਬੀਤੇ ਮਹੀਨੇ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਹਜ਼ਾਰਾਂ ਬੱਚਿਆਂ ਦੀ ਡਿਲਿਵਰੀ ਕਰਵਾਈ। ਉਨ੍ਹਾਂ ਦੇ ਹੱਥਾਂ ਵਿਚ ਮੰਨੋ ਕਿਸੇ ਤਰ੍ਹਾਂ ਦਾ ਜਾਦੂ ਹੈ।