ਐੱਚ1-ਬੀ ਵੀਜ਼ਾ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਦੇ ਬਾਅਦ ਵੱਡੀ ਗਿਣਤੀ 'ਚ ਭਾਰਤੀ ਪੇਸ਼ੇਵਰ ਕੈਨੇਡਾ ਦਾ ਰੁਖ਼ ਕਰ ਰਹੇ ਹਨ। ਵੀਜ਼ਾ ਨਿਯਮ ਆਸਾਨ ਹੋਣ ਕਾਰਨ ਹੁਣ ਆਈ. ਟੀ. ਪੇਸ਼ੇਵਰ ਕੈਨੇਡਾ ਦੀਆਂ ਕੰਪਨੀਆਂ 'ਚ ਨੌਕਰੀ ਲਈ ਅਪਲਾਈ ਕਰ ਰਹੇ ਹਨ।
ਇਸ ਦੀ ਵਜ੍ਹਾ ਹੈ ਕੈਨੇਡਾ ਦਾ ਨਵਾਂ 'ਫਾਸਟ ਟ੍ਰੈਕ ਵੀਜ਼ਾ ਪ੍ਰੋਗਰਾਮ'। ਇਸ ਵੀਜ਼ਾ ਪ੍ਰੋਗਰਾਮ ਤਹਿਤ ਹੁਣ ਹਾਈ ਸਕਲਿਡ ਯਾਨੀ ਉੱਚ ਹੁਨਰਮੰਦ ਵਰਕਰਾਂ ਨੂੰ 2 ਹਫਤੇ ਜਾਂ 15 ਦਿਨ ਅੰਦਰ ਵੀਜ਼ਾ ਦੇਣ ਦਾ ਨਿਯਮ ਹੈ। ਇਹ ਵੀਜ਼ਾ ਕੰਪਿਊਟਰ ਪ੍ਰੋਗਰਾਮਰ ਅਤੇ ਸਾਫਟਵੇਅਰ ਇੰਜੀਨਅਰ, ਜੋ ਕਿ ਹਾਈ ਸਕਲਿਡ ਵਰਕਰ ਹਨ ਉਨ੍ਹਾਂ ਨੂੰ ਹੁਣ ਤਕ ਦਿੱਤਾ ਜਾ ਚੁੱਕਾ ਹੈ।
ਉੱਥੇ ਹੀ, ਦੂਜੇ ਨੰਬਰ 'ਤੇ ਚੀਨ ਰਿਹਾ। ਚੀਨ ਦੇ 296 ਪੇਸ਼ੇਵਰਾਂ ਨੂੰ ਵੀਜ਼ਾ ਦਿੱਤਾ ਗਿਆ। ਤੀਜੇ ਨੰਬਰ 'ਤੇ ਫਰਾਂਸ ਰਿਹਾ, ਜਿਸ ਦੇ 96 ਲੋਕਾਂ ਦੇ ਵੀਜ਼ਾ ਸਵੀਕਾਰ ਕੀਤੇ ਗਏ। ਨਵੇਂ ਵੀਜ਼ਾ ਪ੍ਰੋਗਰਾਮ 'ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹਸਨ ਨੇ ਕਿਹਾ ਕਿ ਨਵਾਂ ਵੀਜ਼ਾ ਪ੍ਰੋਗਰਾਮ ਉਮੀਦ ਤੋਂ ਜ਼ਿਆਦਾ ਸਫਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਜ਼ਾ ਪਾਲਿਸੀ ਬਾਰੇ ਸਾਨੂੰ ਕਾਰੋਬਾਰੀ ਜਗਤ ਤੋਂ ਕਈ ਸੁਝਾਅ ਮਿਲੇ ਸਨ।
ਕੈਨੇਡਾ ਦੀਆਂ ਕਈ ਹੋਰ ਕੰਪਨੀਆਂ ਵੀ ਫਾਸਟ ਟ੍ਰੈਕ ਵੀਜ਼ਾ ਪਾਲਿਸੀ ਦਾ ਫਾਇਦਾ ਲੈ ਕੇ ਇਹ ਸੁਵਿਧਾ ਦੇਣ ਦੀ ਤਿਆਰੀ 'ਚ ਹਨ। ਉੱਥੇ ਹੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕੁਝ ਸਮੇਂ ਤੋਂ ਐੱਚ1-ਬੀ ਵੀਜ਼ਾ 'ਤੇ ਸਖਤੀ ਕਰ ਰਹੇ ਹਨ।