ਕੈਨੇਡਾ ਜਿੱਤਣ ਦੀ ਸੋਚ ਰਹੇ ਜਗਮੀਤ ਸਿੰਘ ਹੋ ਗਏ ਕਿਸੇ ਹੋਰ ਦੇ, ਤਸਵੀਰਾਂ ਵਾਇਰਲ

ਖ਼ਬਰਾਂ, ਕੌਮਾਂਤਰੀ

ਸ਼ੋਸ਼ਲ ਮੀਡੀਆ 'ਤੇ ਅੱਜ ਮਤਲਬ ਸੋਮਵਾਰ ਨੂੰ ਕੈਨੇਡਾ ਦੇ ਐੱਨ.ਡੀ.ਪੀ. ਪਾਰਟੀ ਦੇ ਆਗੂ ਜਗਮੀਤ ਸਿੰਘ ਦੀ ਮੰਗਣੀ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੇ ਪ੍ਰੈੱਸ ਸਕੱਤਰ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਖਾਰਿਜ ਕੀਤਾ ਹੈ।

ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਪੋਸਟਾਂ 'ਚ ਦਿਖਾਈ ਦੇ ਰਿਹਾ ਹੈ ਕਿ ਐਤਵਾਰ ਨੂੰ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਨੂੰ ਇਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੇਸ਼ ਕੀਤਾ ਗਿਆ ਹੈ। ਜੇਮਸ ਸਮਿਥ ਜੋ ਕਿ ਜਗਮੀਤ ਸਿੰਘ ਦੇ ਪ੍ਰੈੱਸ ਸਕੱਤਰ ਹਨ ਨੇ ਕਿਹਾ ਕਿ ਇਹ ਤਸਵੀਰਾਂ ਜਗਮੀਤ ਸਿੰਘ ਦੀ ਮੰਗਣੀ ਜਾਂ ਰੋਕੇ ਦੀਆਂ ਨਹੀਂ ਹਨ। ਜੇਮਸ ਸਮਿਥ ਨੇ ਕਿਹਾ ਕਿ ਅਜੇ ਜਗਮੀਤ ਸਿੰਘ ਨੇ ਇਸ ਐਤਵਾਰ ਦੀ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।