ਕੈਨੇਡਾ: ਕਿਊਬਿਕ ਸਰਕਾਰ ਨੇ ਵਧਾਇਆ ਮਿਹਨਤਾਨਾ, ਹੁਣ ਮਿਲਣਗੇ ਇੰਨੇ ਡਾਲਰ

ਖ਼ਬਰਾਂ, ਕੌਮਾਂਤਰੀ

ਟੋਰਾਂਟੋ: ਕਿਊਬਿਕ ਸਰਕਾਰ ਨੇ ਇਸ ਸਾਲ ਦੇ ਮਈ ਮਹੀਨੇ ਤੋਂ ਆਪਣੇ ਕਾਮਿਆਂ ਦੇ ਮਿਹਨਤਾਨੇ 'ਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਕਿਊਬਿਕ ਸਰਕਾਰ ਨੇ ਕਾਮਿਆਂ ਦੇ ਮਿਹਨਤਾਨੇ 'ਚ 75 ਪ੍ਰਸੈਂਟ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਮਈ ਮਹੀਨੇ ਤੋਂ ਲਾਗੂ ਹੋ ਜਾਵੇਗਾ। 

ਪਹਿਲਾਂ ਕਾਮਿਆਂ ਨੂੰ ਮਿਹਨਤਾਨਾ 11.25 ਡਾਲਰ ਪ੍ਰਤੀ ਘੰਟਾ ਮਿਲਦਾ ਸੀ, ਜੋ ਕਿ ਹੁਣ ਵੱਧਕੇ 12 ਡਾਲਰ ਪ੍ਰਤੀ ਘੰਟਾ ਹੋ ਜਾਵੇਗਾ। ਇਸ ਗੱਲ ਦਾ ਐਲਾਨ ਕਿਊਬਿਕ ਸਰਕਾਰ ਨੇ ਬੁੱਧਵਾਰ ਨੂੰ ਕੀਤਾ। ਸਰਕਾਰ ਦੇ ਇਸ ਫੈਸਲੇ ਨਾਲ 3,52,000 ਕਾਮਿਆਂ ਨੂੰ ਫਾਇਦਾ ਮਿਲੇਗਾ। ਇਹ ਵਾਧਾ ਘੱਟ ਆਮਦਨ ਵਾਲੇ ਕਾਮਿਆਂ ਲਈ ਜੀਵਨ ਦੀ ਗੁਣਵੱਤਾ 'ਚ ਸੁਧਾਰ ਕਰੇਗਾ ਤੇ ਨਾਲ ਹੀ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ।