ਕੈਨੇਡਾ : ਮਕਾਨਾਂ ਦੀ ਵਿਕਰੀ 'ਚ ਆਈ ਭਾਰੀ ਗਿਰਾਵਟ

ਖ਼ਬਰਾਂ, ਕੌਮਾਂਤਰੀ

ਵੈਨਕੂਵਰ : ਕੈਨੇਡਾ ਦਾ ਸਭ ਤੋਂ ਸਰਗਰਮ ਰੀਅਲ ਅਸਟੇਟ ਬਜ਼ਾਰ ਰਹੇ ਵੈਨਕੂਵਰ 'ਚ ਫਰਵਰੀ ਮਹੀਨੇ ਦੌਰਾਨ ਡਿਟੈਚਡ ਮਕਾਨਾਂ ਦੀ ਵਿਕਰੀ 'ਚ ਪਿਛਲੇ ਸਾਲ ਮੁਕਾਬਲੇ 39.4 ਫੀਸਦੀ ਦੀ ਗਿਰਾਵਟ ਆਈ ਹੈ। ਰੀਅਲ ਅਸਟੇਟ ਬੋਰਡ ਆਫ ਗ੍ਰੇਟ ਵੈਨਕੂਵਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਵਿਕਰੀ 'ਚ ਗਿਰਾਵਟ ਲਈ ਕਈ ਤੱਥ ਜ਼ਿੰਮੇਦਾਰ ਮੰਨੇ ਜਾ ਸਕਦੇ ਹਨ, ਜਿਨ੍ਹਾਂ 'ਚ ਵਿਦੇਸ਼ੀ ਖਰੀਦਦਾਰ ਟੈਕਸ, ਵਿਆਜ ਦਰਾਂ 'ਚ ਵਾਧਾ ਤੇ ਮੌਰਗੇਜ ਦੇ ਨਵੇਂ ਨਿਯਮ ਸ਼ਾਮਿਲ ਹਨ।