ਕੈਨੇਡਾ ਸੱਦ ਸਕਦੇ ਹੋ ਮਾਤਾ-ਪਿਤਾ ਨੂੰ, ਅੱਜ ਤੋਂ ਖੁੱਲ੍ਹਿਆ ਰਾਹ (Passport)

ਖ਼ਬਰਾਂ, ਕੌਮਾਂਤਰੀ

ਕੈਲਗਰੀ: ਹੁਣ ਕੈਨੇਡੀਅਨ ਸਿਟੀਜ਼ਨ ਅਤੇ ਪੱਕੇ ਤੌਰ 'ਤੇ ਰਹਿ ਰਹੇ ਨਾਗਰਿਕ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਸੱਦ ਸਕਦੇ ਹਨ। ਕੈਨੇਡਾ ਸਰਕਾਰ ਵੱਲੋਂ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਵਾਲਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਇਹ ਪ੍ਰੋਗਰਾਮ ਮੰਗਲਵਾਰ ਯਾਨੀ 2 ਜਨਵਰੀ ਨੂੰ ਸ਼ੁਰੂ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਸਾਲ ਦਾ ਕੋਟਾ ਵੀ 10 ਹਜ਼ਾਰ ਹੀ ਰਹੇਗਾ। ਇਹ ਪ੍ਰੋਗਰਾਮ 1 ਫਰਵਰੀ ਤੱਕ ਖੁੱਲ੍ਹਾ ਰਹੇਗਾ।

ਕੀ ਹੋਵੇਗੀ ਪ੍ਰਕਿਰਿਆ?

'ਇੰਟਰਸਟ-ਟੂ-ਸਪਾਂਸਰ' ਫਾਰਮ 'ਚ ਕੁਝ ਪ੍ਰਸ਼ਨ ਜੋੜੇ ਗਏ ਹਨ, ਤਾਂ ਕਿ ਸਪਾਂਸਰ ਕਰਤਾ ਆਪਣੇ-ਆਪ ਇਹ ਜਾਣ ਸਕੇ ਕਿ ਉਹ ਮਾਤਾ-ਪਿਤਾ ਨੂੰ ਸਪਾਂਸਰ ਕਰਨ ਦੀ ਯੋਗਤਾ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਆਨਲਾਈਨ 'ਇੰਟਰਸਟ-ਟੂ-ਸਪਾਂਸਰ' ਫਾਰਮ ਭਰੇ ਜਾਣ ਦਾ ਕੰਮ ਪੂਰਾ ਹੋਣ 'ਤੇ ਆਈ. ਆਰ. ਸੀ. ਸੀ. ਵਿਭਾਗ ਵੱਲੋਂ ਚੋਣ ਪ੍ਰਕਿਰਿਆ ਤਹਿਤ ਯੋਗ ਸਪਾਂਸਰ ਕਰਤਾਵਾਂ ਨੂੰ ਸੱਦਿਆ ਜਾਵੇਗਾ। ਜਿਨ੍ਹਾਂ ਸਪਾਂਸਰ ਕਰਤਾਵਾਂ ਨੂੰ ਵਿਭਾਗ ਮਨਜ਼ੂਰੀ ਦੇਵੇਗਾ, ਉਹ ਆਪਣੇ ਮਾਤਾ-ਪਿਤਾ ਨੂੰ ਸੱਦਣ ਲਈ ਅਪਲਾਈ ਕਰ ਸਕਣਗੇ।