ਕੈਨੇਡਾ: ਸਿੱਖ ਨੌਜਵਾਨ ਨੂੰ ਦਸਤਾਰ ਉਤਾਰਨ ਦੀ ਹਦਾਇਤ ਦੇਣ ਵਾਲਿਆਂ ਨੇ ਮੰਗੀ ਮੁਆਫੀ

ਖ਼ਬਰਾਂ, ਕੌਮਾਂਤਰੀ

ਟੋਰਾਂਟੋ: ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ 'ਚ ਇਕ ਸਿੱਖ ਨੌਜਵਾਨ ਨੂੰ ਰਾਯਲ ਕੈਨੇਡੀਅਨ ਲੀਜ਼ਨ 'ਚ ਦਾਖਲ ਹੋਣ ਦੌਰਾਨ ਦਸਤਾਰ ਉਤਾਰਨ ਦੀ ਹਦਾਇਤ ਦਿੱਤੀ ਗਈ ਸੀ ਅਤੇ ਉਸ 'ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ। ਜਸਵਿੰਦਰ ਸਿੰਘ ਅਤੇ ਸਨੀ ਪੰਨੂ ਬੀਤੇ ਦਿਨੀਂ ਆਪਣੀ ਇਕ ਮਹਿਲਾ ਸਾਥੀ ਨਾਲ ਲੀਜਨ ਹਾਊਸ 'ਚ ਗਏ ਜਸਵਿੰਦਰ ਸਿੰਘ ਨੇ ਦਸਤਾਰ ਬੰਨੀ ਹੋਈ ਸੀ ਅਤੇ ਲੀਜਨ ਹਾਊਸ 'ਚ ਮੌਜੂਦ ਕੁਝ ਲੋਕਾਂ ਨੇ ਇਸ 'ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਜਸਵਿੰਦਰ ਸਿੰਘ ਵਲੋਂ ਦਸਤਾਰ ਦੀ ਅਹਿਮੀਅਤ ਸਮਝਾਉਣ ਦੇ ਬਾਵਜੂਦ ਲੀਜਨ ਹਾਊਸ 'ਚ ਮੌਜੂਦ ਲੋਕਾਂ ਨੇ ਇਕ ਨਾ ਸੁਣੀ ਅਤੇ ਤਿੰਨਾਂ ਲੋਕਾਂ ਨੂੰ ਉਥੋਂ ਜਾਣ ਲਈ ਕਹਿ ਦਿੱਤਾ।

ਸਾਡੇ ਲੀਜਨ ਹਾਊਸ ਦੇ ਇਤਿਹਾਸ 'ਚ ਇਹ ਪਹਿਲੀ ਘਟਨਾ ਸੀ ਜਦੋਂ ਕੋਈ ਦਸਤਾਰ ਬੰਨ ਕੇ ਆਇਆ। ਸਟੀਫਨ ਨੇ ਮੰਨਿਆ ਕਿ ਰਾਯਲ ਕੈਨੇਡੀਅਨ ਲੀਜਨ ਵਲੋਂ ਧਾਰਮਿਕ ਪਹਿਰਾਵੇ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਪਰ ਜਦੋਂ ਤੱਕ ਇਹ ਸਮਝ ਆਇਆ ਕਿ ਜਸਵਿੰਦਰ ਸਿੰਘ ਦੇ ਦਸਤਾਰ ਬੰਨੀ ਹੋਈ ਹੈ, ਉਦੋਂ ਤੱਕ ਮਾਮਲਾ ਕਾਫੀ ਭੱਖ ਚੁੱਕਿਆ ਸੀ।