ਕੈਨੇਡਾ ਤੋਂ ਆਈ ਦਿਲ ਨੂੰ ਵਲੂੰਧਰਣ ਵਾਲੀ ਖਬਰ, ਕੂੜੇ 'ਚੋਂ ਮਿਲੀ ਨਵਜੰਮੀ ਮਰੀ ਬੱਚੀ

ਖ਼ਬਰਾਂ, ਕੌਮਾਂਤਰੀ

ਕੈਲਗਰੀ  ਇਸ ਖਬਰ ਨੂੰ ਪੜ੍ਹਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਕਿ ਸੱਚ-ਮੁੱਚ ਇਨਸਾਨੀਅਤ ਮਰ ਗਈ ਹੈ। ਭਾਰਤ ਨਹੀਂ ਸਗੋਂ ਕਿ ਕੈਨੇਡਾ ਵਰਗੇ ਉੱਨਤ ਦੇਸ਼ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜੋ ਕਿ ਦਿਲ ਨੂੰ ਵਲੰਧੂਰ ਦੇਣ ਵਾਲੀ ਹੈ। ਕੈਨੇਡਾ ਦੇ ਕੈਲਗਰੀ 'ਚ ਪੁਲਸ ਨੂੰ ਕੂੜੇਦਾਨ 'ਚੋਂ ਨਵਜੰਮੀ ਬੱਚੀ ਮਰੀ ਹੋਈ ਮਿਲੀ। ਪੁਲਸ ਦਾ ਮੰਨਣਾ ਹੈ ਕਿ ਕੋਈ ਇਸ ਬੱਚੀ ਨੂੰ ਕੂੜੇਦਾਨ 'ਚ ਕ੍ਰਿਸਮਸ ਤੋਂ ਪਹਿਲਾਂ ਐਤਵਾਰ ਦੀ ਦੁਪਹਿਰ ਨੂੰ ਸੁੱਟ ਗਿਆ ਅਤੇ ਉਹ ਅਜੇ ਵੀ ਮਾਂ ਦੀ ਉਡੀਕ ਕਰ ਰਹੇ ਹਨ। ਇਹ ਘਟਨਾ ਪੱਛਮੀ ਕੈਲਗਰੀ ਦੇ ਟਾਊਨ ਬੋਨੈੱਸ ਦੀ ਹੈ।
ਪੁਲਸ ਦਾ ਕਹਿਣਾ ਹੈ ਕਿ ਬੱਚੀ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਜਾਂਚਕਰਤਾਵਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। 

ਉਨ੍ਹਾਂ ਦਾ ਕਹਿਣਾ ਹੈ ਕਿ ਬੱਚੀ ਦਾ ਜਨਮ 24 ਘੰਟੇ ਪਹਿਲਾਂ ਹੋਇਆ ਸੀ ਅਤੇ ਬੱਚੀ ਦੋ ਦਿਨ ਕੂੜੇਦਾਨ 'ਚ ਜ਼ਿੰਦੀ ਰਹੀ। ਪੁਲਸ ਨੂੰ ਮੰਗਲਵਾਰ ਨੂੰ ਬੱਚੀ ਕੂੜੇਦਾਨ 'ਚੋਂ ਮਿਲੀ। ਪੁਲਸ  ਪੋਸਟਮਾਰਟਮ ਰਾਹੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੱਚੀ ਦੋ ਦਿਨ ਤੱਕ ਜ਼ਿੰਦੀ ਕਿਵੇਂ ਰਹੀ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਕਿ ਕਿਸੇ ਨੇ ਬੱਚੀ ਨੂੰ ਸੁੱਟਦੇ ਵੇਖਿਆ ਅਤੇ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਅਧਿਕਾਰੀ ਕੈਲਗਰੀ ਦੇ ਟਾਊਨ ਬੋਨੈੱਸ ਦੇ ਆਲੇ-ਦੁਆਲੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲ ਰਹੀ ਹੈ। ਪੁਲਸ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਅਤੇ ਬੱਚੀ ਦੀ ਮਾਂ ਦੀ ਪਛਾਣ ਹੈ, ਉਹ ਕੈਲਗਰੀ ਪੁਲਸ ਨਾਲ ਸੰਪਰਕ ਕਾਇਮ ਕਰੇ।