ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਜਲਦ ਮਾਰਨਗੇ ਭਾਰਤ ਗੇੜਾ, ਹੋ ਸਕਦੇ ਨੇ ਕਈ ਸਮਝੋਤੇ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਲਦੀ ਹੀ ਭਾਰਤ ਆਪਣੀ ਪੰਜ ਦਿਨਾਂ ਯਾਤਰਾ 'ਤੇ ਜਾਣਗੇ। ਜਾਣਕਾਰੀ ਮੁਤਾਬਕ ਟਰੂਡੋ 19 ਤੋਂ 23 ਫਰਵਰੀ ਤੱਕ ਭਾਰਤ ਦੌਰੇ 'ਤੇ ਰਹਿਣਗੇ।

ਉਮੀਦ ਕੀਤੀ ਜਾ ਰਹੀ ਹੈ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਲੰਬੇ ਸਮੇਂ ਤੋਂ ਲਟਕੇ ਵਿਦੇਸ਼ੀ ਨਿਵੇਸ਼ ਸੁਰੱਖਿਆ ਤੇ ਪ੍ਰਚਾਰ ਸਮਝੋਤੇ 'ਤੇ ਦਸਤਖਤ ਹੋਣਗੇ। ਨਾਲ ਹੀ ਆਵਾਜਾਈ, ਊਰਜਾ, ਜੀਵਨ ਵਿਗਿਆਨ, ਸਿੱਖਿਆ, ਉੱਨਤ ਨਿਰਮਾਣ ਤੇ ਸੂਚਨਾ ਤੇ ਸੰਚਾਰ ਤਕਨੀਕ ਆਦਿ 'ਤੇ ਵੀ ਸਮਝੋਕੇ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਿਛਲੇ ਸਾਲ ਭਾਰਤ ਜਾਣ ਦੀ ਉਮੀਦ ਸੀ ਪਰ ਰੁਝੇਵਿਆਂ ਕਾਰਨ ਇਹ ਪ੍ਰੋਗਰਾਮ ਨਹੀਂ ਬਣ ਸਕਿਆ। 

ਇਸ ਤੋਂ ਪਹਿਲਾਂ ਅਪ੍ਰੈਲ 2015 'ਚ ਹਾਰਪਰ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਟਰੂਡੋ ਨੇ ਭਾਰਤ ਦਾ ਦੌਰਾ ਕੀਤਾ ਸੀ। ਉਸ ਤੋਂ ਬਾਅਦ ਟਰੂਡੋ ਸਰਕਾਰ ਸੱਤਾ 'ਚ ਆਈ ਤੇ ਹੁਣ ਤੱਕ ਕਈ ਕੈਨੇਡਾ ਦੇ ਮੰਤਰੀ ਤੇ ਕੈਨੇਡੀਅਨ ਵਫਦ ਭਾਰਤ ਦੀ ਯਾਤਰਾ ਕਰ ਚੁੱਕੀ ਹੈ।