ਕੈਨੇਡੀਅਨ ਸਿੱਖ ਆਗੂ ਜਗਮੀਤ ਸਿੰਘ ਜਲਦ ਕਰਾ ਸਕਦੇ ਨੇ ਵਿਆਹ, ਤਰੀਕ ਹੋਈ ਪੱਕੀ

ਖ਼ਬਰਾਂ, ਕੌਮਾਂਤਰੀ

ਟੋਰਾਂਟੋ: ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਨੇ ਜਿੱਥੇ 16 ਜਨਵਰੀ (ਮੰਗਲਵਾਰ) ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰਵਾ ਲਈ ਹੈ। 38 ਸਾਲਾ ਜਗਮੀਤ ਨੇ 27 ਸਾਲਾ ਗੁਰਕਿਰਨ ਕੌਰ ਓਨਟਰਾਈਓ 'ਚ ਮੰਗਣੀ ਕਰਵਾਈ ਸੀ। ਇਸ ਨਿੱਜੀ ਪ੍ਰੋਗਰਾਮ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ। ਜ਼ਿਕਰੇਯੋਗ ਹੈ ਕਿ ਗੁਰਕਿਰਨ ਕੌਰ ਜੋ ਕਿ ਕੈਨੇਡਾ ਦੀ ਇਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ ਅਤੇ ਇਹ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।