ਨਿਊਯਾਰਕ: ਘੱਟ ਗਿਣਤੀ ਕੌਮਾਂ ਬਾਰੇ ਇਕ ਗੱਲ ਮਸ਼ਹੂਰ ਹੈ ਕਿ ਇਸ ਵਿਚ ਏਕਤਾ ਅਸੰਭਵ ਜਿਹੀ ਹੁੰਦੀ ਹੈ। ਪਰ ਜੇ ਕਿਤੇ ਏਕਤਾ ਦਾ ਮੌਕਾ ਬਣ ਜਾਵੇ ਤਾਂ ਅਜਿਹੇ ਸਮੇਂ ਕੌਮਾਂ ਅਜਿਹੀ ਕਰਵੱਟ ਲੈਂਦੀਆਂ ਹਨ ਕਿ ਵੱਡੇ-ਵੱਡੇ ਸਿੰਘਾਸਨ ਡੋਲ ਜਾਂਦੇ ਹਨ। ਪਿਛਲੇ ਮਹੀਨੇ ਦੇਸ਼ਾਂ ਵਿਦੇਸ਼ਾਂ ਵਿਚ ਇਹ ਨਜ਼ਾਰਾ ਦੇਖਣ ਨੂੰ ਮਿਲਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 25 ਮੁਲਕਾਂ ਵਿਚ ਬਣੀ ਇੰਟਰਨੈਸ਼ਨ ਕੋਆਰਡੀਨੇਸ਼ਨ ਕਮੇਟੀ ਦੇ ਸਮੂਹ ਮੈਂਬਰਾਂ ਨੇ ਐਤਵਾਰ ਨੂੰ ਇਕ ਟੈਲੀ ਕਾਨਫਰੰਸ ਵਿਚ ਮਤਾ ਪਾਸ ਕਰਕੇ ਟੋਰਾਂਟੋ ਇਲਾਕੇ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਭਾਰਤੀ ਕੌਂਸਲੇਟ ਅਤੇ ਸਰਕਾਰੀ ਅਫਸਰਾਂ ਦੇ ਬਾਈਕਾਟ ਦਾ ਮਸਲਾ ਚੁੱਕ ਕੇ ਵਿਸ਼ਵ ਭਰ ਦੇ ਸਿੱਖਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ।
ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਬੂਟਾ ਸਿੰਘ ਖੜੌਦ, ਸੁਰਜੀਤ ਸਿੰਘ ਕੁਲਾਰ, ਚੈਨ ਸਿੰਘ ਫਰਾਂਸ, ਜਸਪਾਲ ਸਿੰਘ ਬੈਂਸ, ਭਾਈ ਸਰਬਜੀਤ ਸਿੰਘ ਖਾਲਸਾ, ਭਾਈ ਸੋਹਨ ਸਿੰਘ ਕੰਗ ਜਰਮਨੀ, ਭਾਈ ਪਰਮਜੀਤ ਸਿੰਘ ਸੋਹਲ ਫਰਾਂਸ, ਭਾਈ ਦਲਵਿੰਦਰ ਸਿੰਘ ਘੁੰਮਣ ਫਰਾਂਸ, ਭਾਈ ਜੀਤ ਸਿੰਘ ਆਲੋਅਰਖ, ਪਰਮਿੰਦਰ ਸਿੰਘ ਪਾਂਗਲੀ, ਮਨਵੀਰ ਸਿੰਘ, ਭਾਈ ਕਰਨੈਲ ਸਿੰਘ, ਮੱਖਣ ਸਿੰਘ ਕਲੇਰ, ਗੁਰਜੋਤ ਸਿੰਘ, ਮਲਕੀਤ ਸਿੰਘ ਢੇਸੀ, ਭਾਈ ਪ੍ਰਭ ਜੋਤਪਾਲ ਸਿੰਘ, ਭਾਈ ਰਣਜੀਤ ਸਿੰਘ ਖਾਲਸਾ, ਭਾਈ ਧਰਮ ਸਿੰਘ, ਭਾਈ ਹਰਬੰਸ ਸਿੰਘ ਅੋਜਲਾ, ਅਮਰਜੀਤ ਸਿੰਘ ਅਤੇ ਅਮਨਦੀਪ ਸਿੰਘ ਆਦਿ ਮੈਂਬਰਾਂ ਨੇ ਇਕ ਮਤੇ ਵਿਚ ਟੋਰਾਂਟੋ ਦੇ ਸਮੂਹ ਗੁਰਸਿੱਖਾਂ ਦਾ ਧੰਨਵਾਦ ਕੀਤਾ, ਜਿਨ੍ਹਾਂ 9 ਦਸੰਬਰ 2017 ਨੂੰ ਸਾਂਝੀ ਮੀਟਿੰਗ ਵਿਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਬਾਈਕਾਟ ਦਾ ਮਤਾ ਪਾਸ ਕਰਕੇ ਇਸ ਨੂੰ ਲਾਗੂ ਕਰਨ ਲਈ ਯਤਨ ਕੀਤੇ।