ਟੋਕੀਯੋ: ਆਪਣੇ 125 ਸਾਲਾਂ ਦੇ ਇਤਹਾਸ 'ਚ ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ ਕੋਲਾ ਪਹਿਲੀ ਵਾਰ ਇਕ ਐਲਕੋਹਲਿਕ ਡਰਿੰਕ ਲਾਂਚ ਕਰਨ ਵਾਲੀ ਹੈ। ਇਹ ਡਰਿੰਕ ਭਾਰਤ 'ਚ ਨਹੀਂ ਸਗੋਂ ਜਪਾਨ 'ਚ ਲਾਂਚ ਕੀਤੀ ਜਾਵੇਗੀ। ਜਪਾਨ 'ਚ ਜੇਕਰ ਇਹ ਸਫਲ ਹੁੰਦੀ ਹੈ ਤਾਂ ਫਿਰ ਇਸਨੂੰ ਹੋਰ ਦੇਸ਼ਾਂ 'ਚ ਵੀ ਲਿਆਇਆ ਜਾਵੇਗਾ।
ਕੈਨ 'ਚ ਲਾਂਚ ਹੋਣ ਵਾਲਾ ਇਹ ਪ੍ਰੋਡਕਟ ਅੰਗੂਰ, ਸਟਾਬੈਰੀ, ਕੀਵੀ ਅਤੇ ਵਹਾਇਟ ਪੀਚ ਫਲੇਵਰ 'ਚ ਲਾਂਚ ਕੀਤਾ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਡਰਿੰਕ ਖਾਸਤੌਰ 'ਤੇ ਔਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਬਣਾਈ ਗਈ ਹੈ। ਦਰਅਸਲ ਜਪਾਨ 'ਚ ਬੀਅਰ ਨਾ ਪੀਣ ਵਾਲੀ ਔਰਤਾਂ 'ਚ ਇਸ ਤਰ੍ਹਾਂ ਦੇ ਡਰਿੰਕਸ ਕਾਫ਼ੀ ਲੋਕਾਂ ਨੂੰ ਪਿਆਰੇ ਹਨ।