ਬੋਗੋਟਾ: ਦੱਖਣੀ-ਪੱਛਮੀ ਕੋਲੰਬੀਆ ਦੇ ਪਹਾੜੀ ਖੇਤਰ ਵਿਚ ਬੀਤੇ ਦਿਨ ਭਾਵ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਇਕ ਛੋਟੀ ਬੱਸ ਵਿਚ ਸਵਾਰ 13 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਮੀਨ ਖਿਸਕਣ ਦੀ ਘਟਨਾ ਤੁਕੇਰੇਸ ਸ਼ਹਿਰ ਦੇ ਇਕ ਨੇੜਲੇ ਖੇਤਰ ਵਿਚ ਵਾਪਰੀ। ਹਾਈਵੇਅ ਪੁਲਿਸ ਅਧਿਕਾਰੀ ਫਰਨੈਂਡੋ ਮੋਨਟਾਨੋ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।
ਆਫਤ ਜੋਖਮ ਪ੍ਰਬੰਧਨ ਦੇ ਸਥਾਨਕ ਦਫਤਰ ਨੇ ਇਕ ਬਿਆਨ ਵਿਚ ਦੱਸਿਆ ਕਿ ਬਚਾਅ ਕਰਮਚਾਰੀ ਅੱਜ ਭਾਵ ਸੋਮਵਾਰ ਨੂੰ ਇਹ ਦੇਖਣ ਲਈ ਭਾਲ ਸ਼ੁਰੂ ਕਰਨਗੇ ਕਿ ਜ਼ਮੀਨ ਖਿਸਕਣ ਨਾਲ ਕੋਈ ਹੋਰ ਵਾਹਨ ਪ੍ਰਭਾਵਿਤ ਹੋ ਸਕਦਾ ਹੈ ਜਾਂ ਨਹੀਂ।