ਕ੍ਰਿਸਮਸ ਮੌਕੇ ਘੁੰਮਣ ਗਏ ਲੁਧਿਆਣਾ ਦੇ ਰਵਨੀਤ ਦੀ ਆਸਟ੍ਰੇਲੀਆ ਦੇ ਸਮੁੰਦਰ 'ਚ ਡੁੱਬਣ ਨਾਲ ਹੋਈ ਮੌਤ

ਖ਼ਬਰਾਂ, ਕੌਮਾਂਤਰੀ

ਸਿਡੀਨੀ: ਕ੍ਰਿਸਮਸ ਦੀਆਂ ਛੁੱਟੀਆਂ 'ਚ ਬੀਚ 'ਤੇ ਘੁੰਮਣ ਗਏ ਨੌਜਵਾਨ ਰਵਨੀਤ ਸਿੰਘ ਦੀ ਡੁੱਬਣ ਨਾਲ ਮੌਤ ਹੋ ਗਈ। ਟਵੀਡ ਹੈੱਡ ਨੇੜੇ ਸੂਬਾ ਨਿਊ ਸਾਊਥ ਵੇਲਜ਼ ਦੇ ਬੀਚ ਉੱਤੇ ਇਹ ਹਾਦਸਾ ਵਾਪਰਿਆ। ਰਵਨੀਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਿੱਲ ਦਾ ਵਸਨੀਕ ਸੀ। ਉਹ ਆਪਣੇ ਜਾਣਕਾਰਾਂ ਨਾਲ ਕ੍ਰਿਸਮਸ ਦੀ ਛੁੱਟੀਆਂ 'ਤੇ ਘੁੰਮਣ ਗਿਆ ਸੀ। ਇਸ ਸਬੰਧੀ ਜਾਣਕਾਰੀ ਉਸਦੇ ਮਾਪਿਆ ਨੂੰ ਦੇ ਦਿੱਤੀ ਗਈ ਹੈ।