ਕੁਝ ਹੀ ਦੀਨਾ ਵਿਚ ਕ੍ਰਿਸਮਸ ਦਾ ਤਿਉਹਾਰ ਆਉਣ ਵਾਲਾ ਹੈ ਜਿਸ ਨੂੰ ਲੈ ਕੇ ਜਿਥੇ ਦੁਨੀਆਂ ਭਰ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਪਾਕਿਸਤਾਨ ਮੂਲ ਦੇ ਬੋਕ੍ਸਰ ਆਮਿਰ ਖਾਣ ਮੁਸੀਬਤ ਵਿਚ ਪੈ ਗਏ ਹਨ। ਜੀ ਹਾਂ ਬ੍ਰਿਟੇਨ ਦੇ ਮਸ਼ਹੂਰ ਬਾਕਸਰ ਆਮਿਰ ਖਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।
ਦਰਅਸਲ ਆਮਿਰ ਖਾਨ ਨੇ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ "ਕ੍ਰਿਸਮਸ ਟਰੀ" ਦੀ ਪੋਸਟ ਪਾਈ ਸੀ। ਜਿਸ ਵਿਚ ਲੋਕਾਂ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਨੇ ਆਪਣੇ ਸੁਨੇਹੇ ਵਿਚ ਲਿਖਿਆ ਸੀ, 'ਜਦੋਂ ਹਰ ਵਿਅਕਤੀ ਸੁੱਤਾ ਹੋਵੇਗਾ ਉਸ ਵੇਲੇ ਪਿਤਾ ਕ੍ਰਿਸਮਸ ਟਰੀ ਰੱਖ ਰਹੇ ਹੋਣਗੇ ।'ਇਸ ਪੋਸਟ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾਣ ਲੱਗੀਆਂ । ਇਸਦੇ ਨਾਲ ਹੀ ਬਹੁਤ ਲੋਕ ਇਸਦੇ ਲਈ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ, ਕਿ ਇੱਕ ਮੁਸਲਮਾਨ ਹੋ ਕੇ ਉਹ ਕ੍ਰਿਸਮਸ ਕਿਵੇਂ ਮਨਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਆਮਿਰ ਨੂੰ ਲਗਾਤਾਰ ਨਫ਼ਰਤ ਵਾਲੇ ਪੋਸਟ ਆ ਰਹੇ ਹਨ ਜਿਸ ਵਿਚ ਇਕ ਵਿਅਕਤੀ ਨੇ ਉਨ੍ਹਾਂ ਦੇ ਪੋਸਟ ਦੇ ਜਵਾਬ ਵਿਚ ਲਿਖਿਆ, ''ਮੈਂ ਵਾਅਦਾ ਕਰਦਾ ਹਾਂ ਕਿ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜ਼ਰੂਰ ਮਾਰ ਦਿੱਤਾ ਜਾਵੇਗਾ।' ਇਸੇ ਤਰ੍ਹਾਂ ਇੱਕ ਹੋਰ ਇੰਸਤਾਗ੍ਰਾਮਰ ਨੇ ਲਿਖਿਆ, ਕਿ 'ਸੱਚਾ ਮੁਸਲਮਾਨ ਕਦੇ ਆਪਣੇ ਘਰ ਵਿਚ ਕ੍ਰਿਸਮਸ ਟਰੀ ਨਹੀਂ ਰੱਖ ਸਕਦਾ ਹੈ। ਅਜਿਹੇ ਵਿਚ ਉਹ ਸੱਚੇ ਮੁਸਲਮਾਨ ਦਾ ਨਹੀਂ ਹਨ।
ਕ੍ਰਿਸਮਸ ਨੂੰ ਲੈ ਕੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵੀ ਚਿਤਾਵਨੀ ਜਾਰੀ ਕਰ ਚੁੱਕਿਆ ਹੈ। ਅੱਤਵਾਦੀ ਸੰਗਠਨ ਨੇ ਮੁਸਲਮਾਨਾਂ ਨੂੰ ਇਸ ਤਿਉਹਾਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ, ਅਮਰੀਕਾ ਪਿਛਲੇ ਦਿਨਾਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਉੱਤੇ ਅੱਤਵਾਦੀ ਹਮਲੇ ਨੂੰ ਲੈ ਕੇ ਯੂਰਪ ਲਈ ਚਿਤਾਵਨੀ ਜਾਰੀ ਕੀਤੀ ਸੀ।ਹਾਲਾਂਕਿ ਕੁਝ ਲੋਕਾਂ ਨੇ ਉਹਨਾਂ ਦੀ ਹਿਮਾਇਤ ਵੀ ਕਿੱਤੀ ਹੈ ਕਿ ਹਰੇਕ ਵਿਅਕਤੀ ਨੂੰ ਆਪਣੀ ਸ਼ਰਤ ਤੇ ਆਪਣੀ ਜ਼ਿੰਦਗੀ ਜਿਉਂਣ ਦਾ ਪੂਰਾ ਅਧਿਕਾਰ ਹੈ।