ਟੋਰਾਂਟੋ: ਕਈ ਵਾਰ ਧਰਤੀ ਉੱਤੇ ਅਜਿਹੀ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਬਹੁਤ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ 'ਤੇ ਇਕ ਵਾਰ ਤਾਂ ਭਰੋਸਾ ਹੀ ਨਹੀਂ ਹੁੰਦਾ ਕਿ ਇਹ ਸੱਚ ਹਨ ਪਰ ਜਦੋਂ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਲੱਗਦਾ ਹੈ ਕਿ ਅਸਲ 'ਚ ਇਹ ਹੀ ਕੁਦਰਤ ਦੇ ਰੰਗ ਹਨ, ਜਿਨ੍ਹਾਂ ਦਾ ਪਾਰ ਪਾਉਣਾ ਔਖਾ ਹੈ। ਅਜਿਹੀਆਂ ਹੀ ਕੁੱਝ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਲੋਕ ਸੋਚਦੇ ਹਨ ਕਿ ਇਹ ਪੇਂਟਿੰਗਜ਼ ਹਨ।
ਇਨ੍ਹਾਂ ਨੂੰ ਲਾਈਟ ਪੋਲਸ ਕਿਹਾ ਜਾਂਦਾ ਹੈ। ਇਹ ਨਾਰਦਨ ਪੋਲ ਦੇ ਨੇੜੇ ਵਸੇ ਦੇਸ਼ਾਂ 'ਚ ਬਣਦਾ ਹੈ। ਇਸ 'ਚ ਸ਼ਹਿਰ ਭਰ 'ਚ ਪੂਰੀ ਰਾਤ ਇਸ ਤਰ੍ਹਾਂ ਦੀ ਰੌਸ਼ਨੀ ਚਮਕਦੀ ਰਹਿੰਦੀ ਹੈ। ਇਹ ਰੌਸ਼ਨੀ ਤਦ ਤੱਕ ਪੈਦਾ ਹੁੰਦੀ ਹੈ ਜਦੋਂ ਤੱਕ ਇੱਥੇ ਦਾ ਤਾਪਮਾਨ ਮਾਈਨਸ 20 ਡਿਗਰੀ ਤੋਂ ਹੇਠਾਂ ਹੁੰਦਾ ਹੈ।
ਇਹ ਤਸਵੀਰ ਠੰਢ ਖਤਮ ਹੋਣ ਮਗਰੋਂ ਫਿਨਲੈਂਡ ਦੇ ਲੈਪਲੈਂਡ 'ਚ ਖਿੱਚੀ ਗਈ ਹੈ। ਇੱਥੇ ਦਰੱਖਤ 'ਤੇ ਬਰਫ ਜੰਮੀ ਹੋਈ ਹੈ ਜੋ ਦੇਖਣ 'ਚ ਏਲੀਅਨਜ਼ ਵਰਗੀ ਲੱਗਦੀ ਹੈ। ਯੂ.ਏ.ਐੱਫ.ਓ ਵਰਗੇ ਦਿਖਾਈ ਦੇਣ ਵਾਲੇ ਇਹ ਬੱਦਲ ਹਾਈ ਆਲਟੀਟਿਊਡਸ ਉੱਤੇ ਪਾਏ ਜਾਂਦੇ ਹਨ। ਇਹ ਤਦ ਬਣਦੇ ਹਨ ਜਦੋਂ ਪਹਾੜਾਂ ਉੱਤੇ ਹਵਾ ਉੱਠਦੀ ਹੈ।