ਕੁਝ ਇਸ ਅੰਦਾਜ਼ 'ਚ ਸੂਫੀ ਗਾਇਕ ਸਰਤਾਜ ਨੇ ਕੀਤਾ ਟਰੂਡੋ ਦਾ ਸਵਾਗਤ

ਖ਼ਬਰਾਂ, ਕੌਮਾਂਤਰੀ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 8 ਦਿਨੀਂ ਹੋਏ ਹਨ ਜਿਸਦੇ ਚਲਦਿਆਂ ਉਹ ਗੁਜਰਾਤ ਮੁੰਬਈ ਅਤੇ ਬੀਤੇ ਦਿਨੀਂ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਦਾ ਦੌਰਾ ਕਰ ਚੁਕੇ ਹਨ, ਜਿਥੇ ਉਹਨਾਂ ਦਾ ਭਰਵਾਂ ਸੁਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਟਰੂਡੋ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨਾਲ ਵੀ ਮੁਲਾਕਾਤ ਕਰ ਚੁਕੇ ਹਨ। ਜਿਸਦੀ ਵੀਡੀਓ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ। ਸੋਸ਼ਲ ਸਾਈਟ 'ਤੇ ਟਰੂਡੋ ਨਾਲ ਆਪਣੀ ਮੁਲਾਕਾਤ ਦਾ ਵੀਡੀਓ ਸਾਂਝਾ ਕਰਦਿਆਂ ਉਹਨਾਂ ਨੇ ਆਪਣੇ ਅੰਦਾਜ 'ਚ ਲਿਖਿਆ ਕਿ ''ਜਿਨ੍ਹਾਂ ਕੋਲ ਹੈ ਜੁਬਾਨ ਓਹੀ ਕਰਦੇ ਨੇ ਰਾਜ, ਤਾਂ ਹੀ ਗੀਤ ਲਿਖੇ ਜਾਣਗੇ ਅਤੇ ਗਾਏਗਾ ਸਰਤਾਜ''।

ਹਲਾਂਕਿ ਪੀ.ਯੂ ਨੂੰ ਕਿਸੀ ਵੀ ਪਛਾਣ ਦੀ ਜਰੂਰਤ ਨਹੀਂ ਹੈ ਫਿਰ ਵੀ ਜਿਥੇ ਜਾਵਾਂਗੇ ਪੀ.ਯੂ ਦਾ ਪ੍ਰਚਾਰ ਕਰਾਂਗੇ। ਵੈਸੇ ਵੀ ਉਨ੍ਹਾਂ ਦੇ ਕਾਫੀ ਗਾਣੇ ਪੀ.ਯੂ 'ਤੇ ਹੀ ਬਣਾਏ ਗਏ ਹਨ ਅਤੇ ਇਹ ਕੋਸ਼ਿਸ ਜਾਰੀ ਰਹੇਗੀ। ਪੀ.ਯੂ ਦੇ ਆਰਥਿਕ ਸੰਕਟ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਾਮਲਿਆਂ ਨੂੰ ਵੀਸੀ ਤੋਂ ਸਮਝ ਕੇ ਯਕੀਨੀ ਤੌਰ 'ਤੇ ਕੁਝ ਕਰਾਂਗੇ। 

https://www.instagram.com/p/BfdVKvyHMux/?taken-by=satindersartaaj

ਤੁਹਾਨੂੰ ਦੱਸ ਦੇਈਏ ਕਿ ਸਰਤਾਜ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਮੇਲ ਦੀ ਇਹ ਵੀਡੀਓ ਸਾਲ 2016 ਦੀ ਹੈ ਜਿਸ ਨੂੰ ਸਰਤਾਜ ਵੱਲੋਂ ਹੁਣ ਸਾਂਝਾ ਕੀਤਾ ਗਿਆ ਹੈ। ਅਸੀਂ ਕਹਿ ਸਕਦੇ ਹਾਂ ਟਰੂਡੋ ਦੇ ਸਵਾਗਤ ਦਾ ਸਰਤਾਜ ਦਾ ਇਹ ਆਪਣਾ ਹੀ ਤਰੀਕਾ ਹੋਵੇਗਾ।