ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਨੂੰ ਪਾਕਿ ਨੇ ਦਿੱਤਾ ਵੀਜ਼ਾ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ- ਜਾਸੂਸੀ ਦੇ ਦੋਸ਼ ਹੇਠ ਇੱਕ ਫੌਜੀ ਅਦਾਲਤ ਵੱਲੋਂ ਫਾਂਸੀ ਦਾ ਹੁਕਮ ਦਿੱਤੇ ਜਾਣ ਦੇ ਬਾਅਦ ਪਾਕਿਸਤਾਨੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਮਾਂ ਤੇ ਪਤਨੀ ਲਈ ਪਾਕਿਸਤਾਨ ਦੀ ਸਰਕਾਰ ਨੇ ਅੱਜ ਵੀਜ਼ਾ ਜਾਰੀ ਕਰ ਦਿੱਤਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਾਧਵ (47) ਦੀ ਮਾਂ ਅਤੇ ਪਤਨੀ ਨੂੰ ਮਨੁੱਖੀ ਆਧਾਰ ਉੱਤੇ ਪਾਕਿਸਤਾਨ ਨੇ ਵੀਜ਼ਾ ਜਾਰੀ ਕਰ ਦਿੱਤਾ ਹੈ ਤੇ ਉਨ੍ਹਾਂ ਦੀ ਮੁਲਾਕਾਤ 25 ਦਸੰਬਰ ਨੂੰ ਹੋ ਸਕਦੀ ਹੈ। 

ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਜਾਧਵ ਦੇ ਪਰਿਵਾਰ ਨੂੰ ਵੀਜ਼ਾ ਦੇਣ ਦੇ ਲਈ ਦਿੱਲੀ ਵਿਚਲੇ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਨਿਰਦੇਸ਼ ਦਿੱਤਾ ਸੀ।

ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਵੀ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਮੁਲਾਕਾਤ ਦੀ ਆਗਿਆ ਦੇ ਦਿੱਤੀ ਗਈ ਹੈ। ਇਸ ਮੁਲਾਕਾਤ ਦੌਰਾਨ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਉਥੇ ਹਾਜ਼ਰ ਰਹਿਣਗੇ।